Skip to content

Skip to table of contents

ਗੱਲਬਾਤ ਕਰਨ ਲਈ ਸੁਝਾਅ

ਗੱਲਬਾਤ ਕਰਨ ਲਈ ਸੁਝਾਅ

●○○ ਪਹਿਲੀ ਮੁਲਾਕਾਤ

ਸਵਾਲ: ਇਨਸਾਨਾਂ ਲਈ ਰੱਬ ਦਾ ਕੀ ਮਕਸਦ ਹੈ?

ਹਵਾਲਾ: ਉਤ 1:28

ਅੱਗੋਂ: ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ?

○●○ ਦੂਜੀ ਮੁਲਾਕਾਤ

ਸਵਾਲ: ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਰੱਬ ਇਨਸਾਨਾਂ ਲਈ ਰੱਖੇ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ?

ਹਵਾਲਾ: ਯਸਾ 55:11

ਅੱਗੋਂ: ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਰੱਬ ਆਪਣਾ ਮਕਸਦ ਪੂਰਾ ਕਰੇਗਾ?

○○● ਤੀਜੀ ਮੁਲਾਕਾਤ

ਸਵਾਲ: ਉਦੋਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਰੱਬ ਆਪਣਾ ਮਕਸਦ ਪੂਰਾ ਕਰੇਗਾ?

ਹਵਾਲਾ: ਜ਼ਬੂ 37:10, 11

ਅੱਗੋਂ: ਰੱਬ ਦੇ ਵਾਅਦਿਆਂ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਵੇਲੇ ਕੀ ਕਹੀਏ (14 ਮਾਰਚ–7 ਅਪ੍ਰੈਲ):

“ਅਸੀਂ ਤੁਹਾਨੂੰ ਇਕ ਖ਼ਾਸ ਮੌਕੇ ’ਤੇ ਆਉਣ ਦਾ ਸੱਦਾ ਦੇਣ ਆਏ ਹਾਂ। ਇਸ ਮੌਕੇ ’ਤੇ ਲੱਖਾਂ ਹੀ ਲੋਕ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ।” ਵਿਅਕਤੀ ਨੂੰ ਸੱਦਾ-ਪੱਤਰ ਦਿਓ। “ਇਸ ਸੱਦਾ-ਪੱਤਰ ਵਿਚ ਦੱਸਿਆ ਗਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਵਰ੍ਹੇ-ਗੰਢ ਕਦੋਂ ਤੇ ਕਿੱਥੇ ਮਨਾਈ ਜਾਵੇਗੀ। ਇਸ ਸਮਾਰੋਹ ਤੋਂ ਇਕ ਹਫ਼ਤਾ ਪਹਿਲਾਂ ਇਕ ਹੋਰ ਭਾਸ਼ਣ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਇਹ ਭਾਸ਼ਣ ਸੁਣਨ ਦਾ ਵੀ ਸੱਦਾ ਦੇਣਾ ਚਾਹੁੰਦੇ ਹਾਂ।”

ਅੱਗੋਂ ਦਿਲਚਸਪੀ ਦਿਖਾਉਣ ਵਾਲੇ ਨੂੰ: ਯਿਸੂ ਕਿਉਂ ਮਰਿਆ?