ਕੀ ਤੁਸੀਂ ਬਰਕਤਾਂ ਪਾਉਣ ਲਈ ਘੋਲ ਕਰ ਰਹੇ ਹੋ?
ਯਹੋਵਾਹ ਤੋਂ ਬਰਕਤਾਂ ਪਾਉਣ ਲਈ ਸਾਨੂੰ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ’ਤੇ ਰੱਖਣ ਲਈ ਹੱਡ-ਤੋੜ ਮਿਹਨਤ ਕਰਨੀ ਚਾਹੀਦੀ ਹੈ। (1 ਕੁਰਿੰ 9:26, 27) ਸਿਆਣੀ ਉਮਰ ਦੇ ਯਾਕੂਬ ਨੇ ਦਿਖਾਇਆ ਕਿ ਸਾਨੂੰ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਕਿਸ ਇਰਾਦੇ ਨਾਲ ਪੂਰਾ ਕਰਨਾ ਚਾਹੀਦਾ ਹੈ। ਅਸੀਂ ਉਦੋਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਬਰਕਤ ਚਾਹੁੰਦੇ ਹਾਂ ਜਦੋਂ ਅਸੀਂ . . .
-
ਸਭਾਵਾਂ ਲਈ ਚੰਗੀ ਤਿਆਰੀ ਕਰਦੇ ਹਾਂ
-
ਪ੍ਰਚਾਰ ਵਿਚ ਲਗਾਤਾਰ ਹਿੱਸਾ ਲੈਂਦੇ ਹਾਂ
-
ਮੰਡਲੀ ਵਿਚ ਦੂਸਰਿਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ
ਭਾਵੇਂ ਤੁਹਾਡੇ ਹਾਲਾਤ ਜਿੰਨੇ ਮਰਜ਼ੀ ਮੁਸ਼ਕਲ ਹੋਣ, ਫਿਰ ਵੀ ਯਹੋਵਾਹ ਨੂੰ ਮਦਦ ਲਈ ਲਗਾਤਾਰ ਪ੍ਰਾਰਥਨਾ ਕਰੋ ਤੇ ਉਸ ਦੀ ਸੇਵਾ ਕਰਨ ਲਈ ਆਪਣੀ ਮਿਹਨਤ ’ਤੇ ਬਰਕਤ ਮੰਗੋ।
ਆਪਣੇ ਆਪ ਤੋਂ ਪੁੱਛੋ, ‘ਯਹੋਵਾਹ ਤੋਂ ਬਰਕਤਾਂ ਪਾਉਣ ਲਈ ਮੈਂ ਹੋਰ ਮਿਹਨਤ ਕਿਵੇਂ ਕਰ ਸਕਦਾ ਹਾਂ?’