Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ?

ਮੇਰੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ?

ਯਾਕੂਬ ਨੇ ਯਹੋਵਾਹ ਤੋਂ ਬਰਕਤ ਪਾਉਣ ਲਈ ਦੂਤ ਨਾਲ ਘੋਲ ਕੀਤਾ। (ਉਤ 32:24-31; ਹੋਸ਼ੇ 12:3, 4) ਸਾਡੇ ਬਾਰੇ ਕੀ? ਕੀ ਅਸੀਂ ਯਹੋਵਾਹ ਦਾ ਕਹਿਣਾ ਮੰਨਣ ਅਤੇ ਉਸ ਤੋਂ ਬਰਕਤਾਂ ਪਾਉਣ ਲਈ ਸਖ਼ਤ ਮਿਹਨਤ ਕਰਨ ਲਈ ਤਿਆਰ ਹਾਂ? ਮਿਸਾਲ ਲਈ, ਜੇ ਸਾਨੂੰ ਫ਼ੈਸਲਾ ਕਰਨਾ ਪਵੇ ਕਿ ਅਸੀਂ ਸਭਾ ’ਤੇ ਜਾਵਾਂਗੇ ਜਾਂ ਕੰਮ ’ਤੇ ਜ਼ਿਆਦਾ ਸਮਾਂ ਲਾਵਾਂਗੇ, ਤਾਂ ਅਸੀਂ ਕੀ ਫ਼ੈਸਲਾ ਕਰਾਂਗੇ? ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਪੂਰੀ ਵਾਹ ਲਾ ਕੇ ਆਪਣਾ ਸਮਾਂ, ਤਾਕਤ ਤੇ ਚੀਜ਼ਾਂ ਵਰਤਾਂਗੇ, ਤਾਂ ਉਹ ਸਾਡੇ ’ਤੇ ਇੰਨੀ ‘ਬਰਕਤ ਵਰ੍ਹਾਵੇਗਾ ਕਿ ਉਹ ਦੇ ਲਈ ਥਾਂ ਨਹੀਂ ਹੋਵੇਗੀ।’ (ਮਲਾ 3:10) ਉਹ ਸਾਨੂੰ ਸੇਧ ਦੇਵੇਗਾ, ਸਾਡੀ ਰਾਖੀ ਕਰੇਗਾ ਅਤੇ ਸਾਡੀਆਂ ਲੋੜਾਂ ਪੂਰੀਆਂ ਕਰੇਗਾ।—ਮੱਤੀ 6:33; ਇਬ 13:5.

ਪਰਮੇਸ਼ੁਰੀ ਕੰਮਾਂ ’ਤੇ ਧਿਆਨ ਲਾਈ ਰੱਖੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਉਸ ਚੀਜ਼ ਨੂੰ ਲੈ ਕੇ ਭੈਣ ਦੀ ਪਰਖ ਕਿਵੇਂ ਹੋਈ ਜਿਸ ਨੂੰ ਉਹ ਪਿਆਰ ਕਰਦੀ ਸੀ?

  • ਕੰਮ ਦੇ ਮਾਮਲੇ ਵਿਚ ਸਾਡੀ ਪਰਖ ਕਿਵੇਂ ਹੋ ਸਕਦੀ ਹੈ?

  • ਸਮਝਦਾਰ ਮਸੀਹੀ ਬਣਨ ਤੋਂ ਬਾਅਦ ਵੀ ਤਿਮੋਥਿਉਸ ਨੂੰ ਟੀਚੇ ਰੱਖਣ ਦੀ ਲੋੜ ਕਿਉਂ ਪਈ?—1 ਤਿਮੋ 4:16

  • ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ?

    ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੇ ਲਈ “ਸਭ ਤੋਂ ਜ਼ਰੂਰੀ” ਕੀ ਹੈ?