Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

“ਤੁਸੀਂ ਪਰਾਏ ਦੇਵਤਿਆਂ ਨੂੰ . . . ਬਾਹਰ ਸੁੱਟ ਦਿਓ”

“ਤੁਸੀਂ ਪਰਾਏ ਦੇਵਤਿਆਂ ਨੂੰ . . . ਬਾਹਰ ਸੁੱਟ ਦਿਓ”

ਯਾਕੂਬ ਜਾਣਦਾ ਸੀ ਕਿ ਯਹੋਵਾਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ, ਭਾਵੇਂ ਕਿ ਮੂਰਤੀ-ਪੂਜਾ ਬਾਰੇ ਹਾਲੇ ਕੋਈ ਕਾਨੂੰਨ ਨਹੀਂ ਦਿੱਤਾ ਗਿਆ ਸੀ। (ਕੂਚ 20:3-5) ਸੋ ਜਦੋਂ ਯਹੋਵਾਹ ਨੇ ਯਾਕੂਬ ਨੂੰ ਬੈਤਏਲ ਵਾਪਸ ਜਾਣ ਲਈ ਕਿਹਾ, ਤਾਂ ਯਾਕੂਬ ਨੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਮੂਰਤੀਆਂ ਸੁੱਟਣ ਦੀ ਹਿਦਾਇਤ ਦਿੱਤੀ। ਫਿਰ ਯਾਕੂਬ ਨੇ ਮੂਰਤੀਆਂ ਦੇ ਨਾਲ-ਨਾਲ ਕੰਨਾਂ ਦੀਆਂ ਵਾਲ਼ੀਆਂ ਵੀ ਦੱਬ ਦਿੱਤੀਆਂ ਜੋ ਉਹ ਤਵੀਤਾਂ ਵਜੋਂ ਪਾਉਂਦੇ ਸਨ। (ਉਤ 35:1-4) ਬਿਨਾਂ ਸ਼ੱਕ, ਯਹੋਵਾਹ ਯਾਕੂਬ ਦੇ ਕੰਮਾਂ ਤੋਂ ਖ਼ੁਸ਼ ਸੀ।

ਅੱਜ ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਿਵੇਂ ਕਰ ਸਕਦੇ ਹਾਂ? ਅਸੀਂ ਮੂਰਤੀ-ਪੂਜਾ ਜਾਂ ਜਾਦੂਗਰੀ ਨਾਲ ਜੁੜੀ ਕਿਸੇ ਵੀ ਚੀਜ਼ ਤੋਂ ਦੂਰ ਰਹਿ ਕੇ ਇਸ ਤਰ੍ਹਾਂ ਕਰਦੇ ਹਾਂ। ਇਸ ਵਿਚ ਜਾਦੂਗਰੀ ਨਾਲ ਜੁੜੀ ਹਰ ਚੀਜ਼ ਨੂੰ ਸੁੱਟਣਾ ਅਤੇ ਆਪਣੇ ਮਨੋਰੰਜਨ ਦੀ ਧਿਆਨ ਨਾਲ ਜਾਂਚ ਕਰਨੀ ਵੀ ਸ਼ਾਮਲ ਹੈ। ਮਿਸਾਲ ਲਈ, ਖ਼ੁਦ ਨੂੰ ਪੁੱਛੋ: ‘ਕੀ ਮੈਂ ਅਜਿਹੀਆਂ ਕਿਤਾਬਾਂ ਪੜ੍ਹਦਾ ਜਾਂ ਫ਼ਿਲਮਾਂ ਦੇਖਦਾ ਹਾਂ ਜਿਨ੍ਹਾਂ ਵਿਚ ਵੈਂਪਾਇਰ, ਭੂਤ-ਚੁੜੇਲਾਂ ਜਾਂ ਅਲੌਕਿਕ ਸ਼ਕਤੀਆਂ ਦਿਖਾਈਆਂ ਜਾਂਦੀਆਂ ਹਨ? ਕੀ ਮੈਂ ਇਸ ਤਰ੍ਹਾਂ ਦਾ ਕੋਈ ਮਨੋਰੰਜਨ ਤਾਂ ਨਹੀਂ ਕਰਦਾ ਜਿਸ ਵਿਚ ਜਾਦੂਗਰੀ, ਜਾਦੂ-ਟੂਣੇ ਜਾਂ ਸਰਾਪ ਦੇਣ ਨੂੰ ਸਹੀ ਦਿਖਾਇਆ ਜਾਂਦਾ ਹੈ?’ ਸਾਨੂੰ ਉਸ ਹਰ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਤੋਂ ਯਹੋਵਾਹ ਨਫ਼ਰਤ ਕਰਦਾ ਹੈ।—ਜ਼ਬੂ 97:10.

“ਸ਼ੈਤਾਨ ਦਾ ਵਿਰੋਧ ਕਰੋ” ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਪੈਲੇਸਾ ਨਾਂ ਦੀ ਬਾਈਬਲ ਵਿਦਿਆਰਥਣ ਨੇ ਆਪਣੀ ਜ਼ਿੰਦਗੀ ਵਿਚ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕੀਤਾ?

  • ਜਾਦੂਗਰੀ ਦੇ ਮਾਮਲੇ ਵਿਚ ਬਜ਼ੁਰਗਾਂ ਤੋਂ ਮਦਦ ਲੈਣੀ ਬੁੱਧੀਮਤਾ ਦੀ ਗੱਲ ਕਿਉਂ ਹੈ?

  • ਸ਼ੈਤਾਨ ਦਾ ਵਿਰੋਧ ਕਰੋ ਅਤੇ ਪਰਮੇਸ਼ੁਰ ਦੇ ਨੇੜੇ ਜਾਓ।—ਯਾਕੂ 4:7, 8

    ਜੇ ਅਸੀਂ ਯਹੋਵਾਹ ਤੋਂ ਸੁਰੱਖਿਆ ਚਾਹੁੰਦੇ ਹਾਂ, ਤਾਂ ਸਾਨੂੰ ਕਿਹੜੀਆਂ ਗੱਲਾਂ ਤੋਂ ਪਿੱਛਾ ਛੁਡਾਉਣ ਦੀ ਲੋੜ ਹੈ?

  • ਪੈਲੇਸਾ ਨੇ ਕਿਹੜਾ ਫ਼ੈਸਲਾ ਲਿਆ?

  • ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਦੁਸ਼ਟ ਦੂਤਾਂ ਦੇ ਅਸਰਾਂ ਤੋਂ ਬਚਣ ਦੇ ਕਿਹੜੇ ਕੁਝ ਤਰੀਕੇ ਹਨ?