ਸਾਡੀ ਮਸੀਹੀ ਜ਼ਿੰਦਗੀ
ਆਪਣੇ ਵਿਆਹੁਤਾ ਰਿਸ਼ਤੇ ਦੀ ਰਾਖੀ ਕਰੋ
ਯਹੋਵਾਹ ਦੀਆਂ ਨਜ਼ਰਾਂ ਵਿਚ ਵਿਆਹ ਦੀਆਂ ਕਸਮਾਂ ਖਾਣੀਆਂ ਬਹੁਤ ਹੀ ਗੰਭੀਰ ਹਨ। ਉਸ ਨੇ ਕਿਹਾ ਕਿ ਪਤੀ-ਪਤਨੀ ਨੂੰ ਹਮੇਸ਼ਾ ਇਕ-ਦੂਸਰੇ ਨਾਲ ਰਹਿਣਾ ਚਾਹੀਦਾ ਹੈ। (ਮੱਤੀ 19:5, 6) ਸਾਡੇ ਵਿਚ ਅਜਿਹੇ ਕਈ ਵਿਆਹੇ ਜੋੜੇ ਹਨ ਜੋ ਆਪਣੇ ਰਿਸ਼ਤੇ ਨੂੰ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ। ਪਰ ਹਰ ਵਿਆਹੁਤਾ ਰਿਸ਼ਤੇ ਵਿਚ ਕੋਈ-ਨਾ-ਕੋਈ ਮੁਸ਼ਕਲ ਜ਼ਰੂਰ ਆਉਂਦੀ ਹੈ। ਕੋਈ ਮੁਸ਼ਕਲ ਖੜ੍ਹੀ ਹੋਣ ਤੇ ਇਕ ਜੋੜੇ ਨੂੰ ਦੁਨੀਆਂ ਦੇ ਲੋਕਾਂ ਵਾਂਗ ਅਲੱਗ ਹੋਣ ਜਾਂ ਤਲਾਕ ਲੈਣ ਬਾਰੇ ਨਹੀਂ ਸੋਚਣਾ ਚਾਹੀਦਾ। ਵਿਆਹੇ ਹੋਏ ਮਸੀਹੀ ਆਪਣੇ ਵਿਆਹੁਤਾ ਰਿਸ਼ਤੇ ਦੀ ਕਿਵੇਂ ਰਾਖੀ ਕਰ ਸਕਦੇ ਹਨ?
ਇਨ੍ਹਾਂ ਪੰਜ ਗੱਲਾਂ ਦਾ ਧਿਆਨ ਰੱਖੋ।
-
1. ਕਿਸੇ ਨਾਲ ਅੱਖ-ਮਟੱਕਾ ਅਤੇ ਅਨੈਤਿਕ ਮਨੋਰੰਜਨ ਨਾ ਕਰ ਕੇ ਆਪਣੇ ਦਿਲ ਦੀ ਰਾਖੀ ਕਰੋ। ਇਨ੍ਹਾਂ ਗੱਲਾਂ ਕਰਕੇ ਵਿਆਹੁਤਾ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ।—ਮੱਤੀ 5:28; 2 ਪਤ 2:14.
-
2. ਯਹੋਵਾਹ ਨਾਲ ਆਪਣੀ ਦੋਸਤੀ ਗੂੜ੍ਹੀ ਕਰੋ ਅਤੇ ਆਪਣੇ ਵਿਆਹੁਤਾ ਜੀਵਨ ਵਿਚ ਉਸ ਨੂੰ ਖ਼ੁਸ਼ ਕਰਨ ਦੀ ਹੋਰ ਕੋਸ਼ਿਸ਼ ਕਰੋ।—ਜ਼ਬੂ 97:10.
-
3. ਆਪਣੇ ਸੁਭਾਅ ਨੂੰ ਨਵਾਂ ਬਣਾਉਂਦੇ ਜਾਓ ਅਤੇ ਛੋਟੇ-ਛੋਟੇ ਕੰਮਾਂ ਰਾਹੀਂ ਆਪਣੇ ਜੀਵਨ ਸਾਥੀ ਦੀ ਮਦਦ ਕਰੋ।—ਕੁਲੁ 3:8-10, 12-14.
-
4. ਇਕ-ਦੂਜੇ ਨਾਲ ਦਿਲੋਂ ਅਤੇ ਆਦਰ ਨਾਲ ਗੱਲ ਕਰੋ।—ਕੁਲੁ 4:6.
-
5. ਪਿਆਰ ਨਾਲ ਇਕ-ਦੂਜੇ ਦੀਆਂ ਜਿਨਸੀ ਲੋੜਾਂ ਪੂਰੀਆਂ ਕਰੋ।—1 ਕੁਰਿੰ 7:3, 4; 10:24.
ਮਸੀਹੀ ਵਿਆਹੁਤਾ ਰਿਸ਼ਤੇ ਪ੍ਰਤੀ ਆਦਰ ਦਿਖਾ ਕੇ ਯਹੋਵਾਹ ਲਈ ਵੀ ਆਦਰ ਦਿਖਾਉਂਦੇ ਹਨ ਜਿਸ ਨੇ ਇਸ ਬੰਧਨ ਦੀ ਨੀਂਹ ਧਰੀ ਸੀ।
‘ਧੀਰਜ ਨਾਲ ਦੌੜਦੇ’ ਰਹੋ—ਦੌੜ ਦੇ ਨਿਯਮਾਂ ਦੀ ਪਾਲਣਾ ਕਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਵਿਆਹੁਤਾ ਜੀਵਨ ਵਿਚ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ?
-
ਬਾਈਬਲ ਦੇ ਅਸੂਲ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਵਿਚ ਪਿਆਰ ਨਹੀਂ ਹੈ?
-
ਯਹੋਵਾਹ ਨੇ ਵਿਆਹ ਸੰਬੰਧੀ ਕਿਹੜੇ ਨਿਯਮ ਦਿੱਤੇ ਹਨ?
-
ਵਿਆਹੁਤਾ ਜੀਵਨ ਵਿਚ ਖ਼ੁਸ਼ੀ ਪਾਉਣ ਲਈ ਪਤੀ-ਪਤਨੀ ਨੂੰ ਕੀ ਕਰਨਾ ਚਾਹੀਦਾ ਹੈ?