ਰੱਬ ਦਾ ਬਚਨ ਖ਼ਜ਼ਾਨਾ ਹੈ
ਆਜ਼ਾਦੀ ਦਾ ਸਾਲ ਅਤੇ ਭਵਿੱਖ ਵਿਚ ਆਜ਼ਾਦੀ
ਆਜ਼ਾਦੀ ਦਾ ਸਾਲ ਇਜ਼ਰਾਈਲੀਆਂ ਨੂੰ ਕਰਜ਼ੇ ਵਿਚ ਡੁੱਬਣ ਅਤੇ ਗ਼ਰੀਬ ਹੋਣ ਤੋਂ ਬਚਾਉਂਦਾ ਸੀ (ਲੇਵੀ 25:10; w19.12 ਸਫ਼ਾ 8 ਪੈਰਾ 3; ਮੁੱਖ ਸਫ਼ੇ ’ਤੇ ਦਿੱਤੀ ਤਸਵੀਰ ਦੇਖੋ)
ਜ਼ਮੀਨ ਨੂੰ ਵੇਚਣ ਦਾ ਮਤਲਬ ਸੀ, ਆਪਣੀ ਜ਼ਮੀਨ ਗਹਿਣੇ ਰੱਖਣੀ। ਇਕ ਇਜ਼ਰਾਈਲੀ ਆਪਣੀ ਜ਼ਮੀਨ ਨੂੰ ਉੱਨੀ ਕੀਮਤ ’ਤੇ ਗਹਿਣੇ ਰੱਖ ਸਕਦਾ ਸੀ ਜਿੰਨੀ ਆਜ਼ਾਦੀ ਦੇ ਸਾਲ ਤਕ ਹੋਣ ਵਾਲੀ ਫ਼ਸਲ ਦੀ ਕੀਮਤ ਹੋਣੀ ਸੀ (ਲੇਵੀ 25:15; it-1 1200 ਪੈਰਾ 2)
ਜਦੋਂ ਯਹੋਵਾਹ ਦੇ ਲੋਕ ਆਜ਼ਾਦੀ ਦੇ ਸਾਲ ਲਈ ਦਿੱਤੇ ਕਾਨੂੰਨ ਮੰਨਦੇ ਸਨ, ਤਾਂ ਉਨ੍ਹਾਂ ਨੂੰ ਬਰਕਤਾਂ ਮਿਲਦੀਆਂ ਸਨ (ਲੇਵੀ 25:18-22; it-2 122-123)
ਬਹੁਤ ਜਲਦ ਯਹੋਵਾਹ ਦੇ ਵਫ਼ਾਦਾਰ ਲੋਕ ਇਕ ਤਰ੍ਹਾਂ ਨਾਲ ਆਜ਼ਾਦੀ ਦੇ ਸਾਲ ਦਾ ਆਨੰਦ ਲੈਣਗੇ ਜਦੋਂ ਉਨ੍ਹਾਂ ਨੂੰ ਪਾਪ ਅਤੇ ਮੌਤ ਤੋਂ ਆਜ਼ਾਦੀ ਮਿਲੇਗੀ।—ਰੋਮੀ 8:21.
ਸਾਨੂੰ ਸਾਰਿਆਂ ਨੂੰ ਉਹ ਆਜ਼ਾਦੀ ਪਾਉਣ ਲਈ ਕੀ ਕਰਨ ਦੀ ਲੋੜ ਹੈ ਜਿਸ ਦਾ ਵਾਅਦਾ ਯਹੋਵਾਹ ਨੇ ਕੀਤਾ ਹੈ?