Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਅਤੇ ਮਸੀਹ ਕਰਕੇ ਭਵਿੱਖ ਵਿਚ ਆਜ਼ਾਦੀ

ਪਰਮੇਸ਼ੁਰ ਅਤੇ ਮਸੀਹ ਕਰਕੇ ਭਵਿੱਖ ਵਿਚ ਆਜ਼ਾਦੀ

ਤੁਹਾਨੂੰ ਹਰ ਰੋਜ਼ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਕੀ ਤੁਸੀਂ ਪਰਿਵਾਰ ਦੇ ਮੁਖੀ ਹੋ ਜਿਸ ’ਤੇ ਕਈ ਜ਼ਿੰਮੇਵਾਰੀਆਂ ਹਨ? ਕੀ ਤੁਹਾਨੂੰ ਇਕੱਲਿਆਂ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ? ਕੀ ਤੁਹਾਨੂੰ ਸਕੂਲੇ ਡਰਾਇਆ-ਧਮਕਾਇਆ ਜਾਂ ਤੰਗ ਕੀਤਾ ਜਾਂਦਾ ਹੈ? ਅਸੀਂ ਸਾਰੇ ਕੋਈ-ਨਾ-ਕੋਈ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹਾਂ। ਕਈ ਜਣੇ ਤਾਂ ਇਕ ਤੋਂ ਵੱਧ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਪਰ ਅਸੀਂ ਬਹੁਤ ਜਲਦੀ ਇਨ੍ਹਾਂ ਮੁਸ਼ਕਲਾਂ ਤੋਂ ਆਜ਼ਾਦ ਹੋਣ ਵਾਲੇ ਹਾਂ।—2 ਕੁਰਿੰ 4:16-18.

ਪਰ ਉਹ ਸਮਾਂ ਆਉਣ ਤਕ ਅਸੀਂ ਇਸ ਗੱਲ ਤੋਂ ਦਿਲਾਸਾ ਪਾ ਸਕਦੇ ਹਾਂ ਕਿ ਯਹੋਵਾਹ ਸਾਡੀ ਜੱਦੋ-ਜਹਿਦ ਨੂੰ ਜਾਣਦਾ ਹੈ, ਉਹ ਸਾਡੀ ਵਫ਼ਾਦਾਰੀ ਤੇ ਧੀਰਜ ਦੀ ਕਦਰ ਕਰਦਾ ਹੈ ਅਤੇ ਸਾਨੂੰ ਢੇਰ ਸਾਰੀਆਂ ਬਰਕਤਾਂ ਦੇਵੇਗਾ। (ਯਿਰ 29:11, 12) ਯਿਸੂ ਵੀ ਸਾਡੀ ਪਰਵਾਹ ਕਰਦਾ ਹੈ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਪਾ ਸਕਦੇ ਹਾਂ: “[ਮੈਂ] ਤੁਹਾਡੇ ਨਾਲ ਰਹਾਂਗਾ।” (ਮੱਤੀ 28:20) ਜਦੋਂ ਅਸੀਂ ਪਰਮੇਸ਼ੁਰ ਦੇ ਰਾਜ ਅਧੀਨ ਮਿਲਣ ਵਾਲੀ ਆਜ਼ਾਦੀ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਡੀ ਉਮੀਦ ਹੋਰ ਪੱਕੀ ਹੁੰਦੀ ਹੈ ਅਤੇ ਸਾਨੂੰ ਅੱਜ ਮੁਸ਼ਕਲਾਂ ਸਹਿਣ ਦੀ ਹਿੰਮਤ ਮਿਲਦੀ ਹੈ।—ਰੋਮੀ 8:19-21.

ਤੂਫ਼ਾਨ ਆ ਰਿਹਾ, ਧਿਆਨ ਯਿਸੂ ’ਤੇ ਲਾਈ ਰੱਖੋ!—ਰਾਜ ਦੁਆਰਾ ਮਿਲਣ ਵਾਲੀਆਂ ਬਰਕਤਾਂ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਮਨੁੱਖਜਾਤੀ ਪਰਮੇਸ਼ੁਰ ਤੋਂ ਦੂਰ ਕਿਵੇਂ ਹੋ ਗਈ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

  • ਯਹੋਵਾਹ ਦੇ ਵਫ਼ਾਦਾਰ ਲੋਕਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ?

  • ਇਹ ਸ਼ਾਨਦਾਰ ਭਵਿੱਖ ਕਿਵੇਂ ਮੁਮਕਿਨ ਹੈ?

  • ਤੁਸੀਂ ਕਿਹੜੀਆਂ ਬਰਕਤਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ?

ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ