ਸਾਡੀ ਮਸੀਹੀ ਜ਼ਿੰਦਗੀ
ਮਾਪਿਓ, ਆਪਣੇ ਬੱਚਿਆਂ ਨੂੰ ਸਿਖਲਾਈ ਦਿਓ
ਅਸੀਂ ਇੱਦਾਂ ਦੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਚੰਗੇ ਨੂੰ ਬੁਰਾ ਅਤੇ ਬੁਰੇ ਨੂੰ ਚੰਗਾ ਕਹਿੰਦੇ ਹਨ। (ਯਸਾ 5:20) ਦੁੱਖ ਦੀ ਗੱਲ ਹੈ ਕਿ ਕੁਝ ਲੋਕ ਉਹ ਕੰਮ ਕਰਦੇ ਹਨ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ, ਜਿਵੇਂ ਕਿ ਆਦਮੀ-ਆਦਮੀ ਤੇ ਔਰਤ-ਔਰਤ ਨਾਲ ਸਰੀਰਕ ਸੰਬੰਧ। ਸਕੂਲ ਵਿਚ ਹਾਣੀ ਜਾਂ ਹੋਰ ਲੋਕ ਸ਼ਾਇਦ ਸਾਡੇ ਪਿਆਰੇ ਬੱਚਿਆਂ ਨੂੰ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕਰਨ। ਤੁਸੀਂ ਆਪਣੇ ਬੱਚਿਆਂ ਨੂੰ ਇੱਦਾਂ ਦੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਕਿਵੇਂ ਤਿਆਰ ਕਰ ਸਕਦੇ ਹੋ?
ਆਪਣੇ ਬੱਚਿਆਂ ਨੂੰ ਯਹੋਵਾਹ ਦੇ ਮਿਆਰ ਸਿਖਾਓ। (ਲੇਵੀ 18:3) ਉਨ੍ਹਾਂ ਦੀ ਉਮਰ ਮੁਤਾਬਕ ਉਨ੍ਹਾਂ ਨੂੰ ਦੱਸੋ ਕਿ ਬਾਈਬਲ ਸੈਕਸ ਬਾਰੇ ਕੀ ਕਹਿੰਦੀ ਹੈ। (ਬਿਵ 6:7) ਖ਼ੁਦ ਨੂੰ ਪੁੱਛੋ: ‘ਕੀ ਮੈਂ ਆਪਣੇ ਬੱਚਿਆਂ ਨੂੰ ਸਿਖਾਇਆ ਹੈ ਕਿ ਪਿਆਰ ਜਤਾਉਣ ਦੇ ਸਹੀ ਤਰੀਕੇ ਕਿਹੜੇ ਹਨ, ਸਲੀਕੇਦਾਰ ਕੱਪੜੇ ਪਾਉਣੇ ਜ਼ਰੂਰੀ ਕਿਉਂ ਹਨ ਅਤੇ ਦੂਜਿਆਂ ਨੂੰ ਕੋਈ ਹੱਕ ਨਹੀਂ ਕਿ ਉਹ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਛੂਹਣ? ਕੀ ਮੇਰੇ ਬੱਚਿਆਂ ਨੂੰ ਪਤਾ ਹੈ ਕਿ ਜੇ ਕੋਈ ਉਨ੍ਹਾਂ ਨੂੰ ਅਸ਼ਲੀਲ ਤਸਵੀਰਾਂ ਜਾਂ ਵੀਡੀਓ ਦਿਖਾਉਂਦਾ ਹੈ ਜਾਂ ਉਨ੍ਹਾਂ ਨੂੰ ਕੋਈ ਗ਼ਲਤ ਕੰਮ ਕਰਨ ਲਈ ਕਹਿੰਦਾ ਹੈ, ਤਾਂ ਉਨ੍ਹਾਂ ਕੀ ਕਰਨਾ ਚਾਹੀਦਾ ਹੈ?’ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਤੋਂ ਪਤਾ ਹੋਣ ਨਾਲ ਉਹ ਖ਼ਤਰਿਆਂ ਤੋਂ ਬਚ ਸਕਦੇ ਹਨ। (ਕਹਾ 27:12; ਉਪ 7:12) ਆਪਣੇ ਬੱਚਿਆਂ ਨੂੰ ਸਿਖਲਾਈ ਦੇ ਕੇ ਤੁਸੀਂ ਯਹੋਵਾਹ ਵੱਲੋਂ ਮਿਲੀ ਅਨਮੋਲ ਵਿਰਾਸਤ ਲਈ ਪਿਆਰ ਦਿਖਾਉਂਦੇ ਹੋ।—ਜ਼ਬੂ 127:3.
ਉਹ ਘਰ ਬਣਾਓ ਜੋ ਟਿਕਿਆ ਰਹੇਗਾ—ਆਪਣੇ ਬੱਚਿਆਂ ਨੂੰ “ਬੁਰਾਈ” ਤੋਂ ਬਚਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਕੁਝ ਮਾਪੇ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਿਖਾਉਣ ਤੋਂ ਕਿਉਂ ਹਿਚਕਿਚਾਉਂਦੇ ਹਨ?
-
ਇਹ ਕਿਉਂ ਜ਼ਰੂਰੀ ਹੈ ਕਿ ਮਾਪੇ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦਿੰਦੇ ਹੋਏ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ?—ਅਫ਼ 6:4
-
ਤੁਸੀਂ ਕਿਹੜੇ ਪ੍ਰਕਾਸ਼ਨਾਂ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਸਹੀ ਜਾਣਕਾਰੀ ਦੇ ਸਕਦੇ ਹੋ?—w19.05 12, ਡੱਬੀ
-
ਮੁਸ਼ਕਲਾਂ ਖੜ੍ਹੀਆਂ ਹੋਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਲਗਾਤਾਰ ਗੱਲਬਾਤ ਕਰਨੀ ਕਿਉਂ ਜ਼ਰੂਰੀ ਹੈ?