Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਸਮੂਏਲ ਦੀ ਜ਼ਿੰਦਗੀ ਤੋਂ ਸਬਕ

ਸਮੂਏਲ ਦੀ ਜ਼ਿੰਦਗੀ ਤੋਂ ਸਬਕ

ਸਮੂਏਲ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦਾ ਵਫ਼ਾਦਾਰ ਰਿਹਾ। ਛੋਟੇ ਹੁੰਦਿਆਂ ਉਸ ਨੇ ਏਲੀ ਦੇ ਮੁੰਡਿਆਂ, ਹਾਫ਼ਨੀ ਤੇ ਫ਼ੀਨਹਾਸ, ਵਾਂਗ ਬੁਰੇ ਕੰਮ ਨਹੀਂ ਕੀਤੇ। (1 ਸਮੂ 2:22-26) ਜਿੱਦਾਂ-ਜਿੱਦਾਂ ਸਮੂਏਲ ਵੱਡਾ ਹੁੰਦਾ ਗਿਆ, ਯਹੋਵਾਹ ਉਸ ਦਾ ਸਾਥ ਦਿੰਦਾ ਰਿਹਾ। (1 ਸਮੂ 3:19) ਬੁਢਾਪੇ ਵਿਚ ਵੀ, ਉਹ ਯਹੋਵਾਹ ਦੀ ਸੇਵਾ ਕਰਦਾ ਰਿਹਾ ਭਾਵੇਂ ਉਸ ਦੇ ਮੁੰਡਿਆਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਸੀ।​—1 ਸਮੂ 8:1-5.

ਤੁਸੀਂ ਸਮੂਏਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ? ਜੇ ਤੁਸੀਂ ਨੌਜਵਾਨ ਹੋ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀਆਂ ਮੁਸ਼ਕਲਾਂ ਤੇ ਭਾਵਨਾਵਾਂ ਨੂੰ ਸਮਝਦਾ ਹੈ। ਉਹ ਦਲੇਰ ਬਣਨ ਵਿਚ ਤੁਹਾਡੀ ਮਦਦ ਕਰੇਗਾ। (ਯਸਾ 41:10, 13) ਮਾਪਿਓ, ਜੇ ਤੁਹਾਡੇ ਬੱਚੇ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ, ਤਾਂ ਹਿੰਮਤ ਰੱਖੋ। ਯਾਦ ਰੱਖੋ ਕਿ ਸਮੂਏਲ ਨੇ ਵੀ ਆਪਣੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕੀਤਾ ਸੀ। ਉਸ ਨੇ ਇਹ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ। ਪਰ ਉਹ ਖ਼ੁਦ ਆਪਣੇ ਸਵਰਗੀ ਪਿਤਾ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ ਅਤੇ ਉਸ ਨੂੰ ਖ਼ੁਸ਼ ਕਰਦਾ ਰਿਹਾ। ਹੋ ਸਕਦਾ ਹੈ ਕਿ ਤੁਹਾਡੀ ਮਿਸਾਲ ਕਰਕੇ ਤੁਹਾਡੇ ਬੱਚੇ ਯਹੋਵਾਹ ਕੋਲ ਵਾਪਸ ਮੁੜ ਆਉਣ।

ਉਨ੍ਹਾਂ ਤੋਂ ਸਿੱਖੋ​—ਸਮੂਏਲ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਛੋਟੇ ਹੁੰਦਿਆਂ ਸਮੂਏਲ ਨੇ ਦਲੇਰੀ ਕਿਵੇਂ ਦਿਖਾਈ?

  • ਡੈਨੀ ਨੇ ਦਲੇਰੀ ਕਿਵੇਂ ਦਿਖਾਈ?

  • ਬੁਢਾਪੇ ਵਿਚ ਸਮੂਏਲ ਨੇ ਚੰਗੀ ਮਿਸਾਲ ਕਿਵੇਂ ਰੱਖੀ?

  • ਯਹੋਵਾਹ ਸਹੀ ਕੰਮ ਕਰਨ ਵਾਲਿਆਂ ਦਾ ਸਾਥ ਦਿੰਦਾ ਹੈ

    ਡੈਨੀ ਦੇ ਮਾਪਿਆਂ ਨੇ ਚੰਗੀ ਮਿਸਾਲ ਕਿਵੇਂ ਰੱਖੀ?