ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਆਪਣੇ ਬਾਈਬਲ ਵਿਦਿਆਰਥੀਆਂ ਦੀ ਸਭਾਵਾਂ ’ਤੇ ਹਾਜ਼ਰ ਹੋਣ ਵਿਚ ਮਦਦ ਕਰੋ
ਮੰਡਲੀ ਦੀਆਂ ਸਭਾਵਾਂ ਸ਼ੁੱਧ ਭਗਤੀ ਦਾ ਇਕ ਅਹਿਮ ਹਿੱਸਾ ਹਨ। (ਜ਼ਬੂ 22:22) ਜਿਹੜੇ ਲੋਕ ਯਹੋਵਾਹ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ ਉਹ ਖ਼ੁਸ਼ੀ ਅਤੇ ਬਰਕਤਾਂ ਪਾਉਂਦੇ ਹਨ। (ਜ਼ਬੂ 65:4) ਬਾਈਬਲ ਵਿਦਿਆਰਥੀ ਉਦੋਂ ਜਲਦੀ ਤਰੱਕੀ ਕਰਦੇ ਹਨ ਜਦੋਂ ਉਹ ਲਗਾਤਾਰ ਸਭਾਵਾਂ ’ਤੇ ਆਉਂਦੇ ਹਨ।
ਤੁਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਸਭਾਵਾਂ ’ਤੇ ਹਾਜ਼ਰ ਹੋਣ ਵਿਚ ਕਿਵੇਂ ਮਦਦ ਕਰ ਸਕਦੇ ਹੋ? ਉਨ੍ਹਾਂ ਨੂੰ ਹਾਜ਼ਰ ਹੋਣ ਦਾ ਸੱਦਾ ਦਿੰਦੇ ਰਹੋ। ਉਨ੍ਹਾਂ ਨੂੰ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਦਿਖਾਓ। ਉਨ੍ਹਾਂ ਨੂੰ ਸਭਾਵਾਂ ਵਿਚ ਹਾਜ਼ਰ ਹੋਣ ਦੇ ਫ਼ਾਇਦੇ ਦੱਸੋ। (lff ਪਾਠ 10) ਤੁਸੀਂ ਉਨ੍ਹਾਂ ਨੂੰ ਪਿਛਲੀ ਸਭਾ ਵਿਚ ਸਿੱਖੀ ਕੋਈ ਗੱਲ ਦੱਸ ਸਕਦੇ ਹੋ ਜਾਂ ਫਿਰ ਅਗਲੀ ਸਭਾ ਵਿਚ ਚਰਚਾ ਕੀਤੀਆਂ ਜਾਣ ਵਾਲੀਆਂ ਕੁਝ ਗੱਲਾਂ ਦੱਸ ਸਕਦੇ ਹੋ। ਵਿਦਿਆਰਥੀਆਂ ਨੂੰ ਸਭਾ ਵਿਚ ਵਰਤੇ ਜਾਣ ਵਾਲੇ ਪ੍ਰਕਾਸ਼ਨ ਦਿਓ। ਤੁਸੀਂ ਕਿਸੇ ਹੋਰ ਤਰੀਕੇ ਨਾਲ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਸਭਾ ਵਿਚ ਲੈ ਕੇ ਜਾ ਸਕਦੇ ਹੋ। ਵਿਦਿਆਰਥੀ ਨੂੰ ਪਹਿਲੀ ਵਾਰ ਸਭਾ ਵਿਚ ਲੈ ਕੇ ਆਉਣ ਲਈ ਤੁਸੀਂ ਜੋ ਕੋਸ਼ਿਸ਼ਾਂ ਕਰੋਗੇ, ਉਹ ਬੇਕਾਰ ਨਹੀਂ ਜਾਣਗੀਆਂ।—1 ਕੁਰਿੰ 14:24, 25.
ਬਾਈਬਲ ਵਿਦਿਆਰਥੀਆਂ ਦੀ ਮਦਦ ਕਰੋ . . . ਸਭਾਵਾਂ ’ਤੇ ਹਾਜ਼ਰ ਹੋਣ ਲਈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਨੀਤਾ ਨੇ ਕਿਹੜੇ ਮੌਕੇ ’ਤੇ ਗ੍ਰੇਸ ਨੂੰ ਸਭਾ ’ਤੇ ਹਾਜ਼ਰ ਹੋਣ ਦਾ ਸੱਦਾ ਦਿੱਤਾ?
-
ਜਦੋਂ ਕੋਈ ਬਾਈਬਲ ਵਿਦਿਆਰਥੀ ਸਭਾ ’ਤੇ ਆਉਂਦਾ ਹੈ, ਤਾਂ ਸਾਨੂੰ ਖ਼ੁਸ਼ੀ ਕਿਉਂ ਹੁੰਦੀ ਹੈ?
-
ਗ੍ਰੇਸ ਨੂੰ ਪਹਿਲੀ ਵਾਰ ਸਭਾ ’ਤੇ ਆ ਕੇ ਕਿੱਦਾਂ ਦਾ ਲੱਗਾ?