ਰੱਬ ਦਾ ਬਚਨ ਖ਼ਜ਼ਾਨਾ ਹੈ
ਨੌਜਵਾਨਾਂ ਦੀ ਸਫ਼ਲ ਹੋਣ ਵਿਚ ਮਦਦ ਕਰੋ
ਦਾਊਦ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੁਲੇਮਾਨ ਯਹੋਵਾਹ ਦੀ ਮਦਦ ਨਾਲ ਮੰਦਰ ਦੇ ਕੰਮ ਦੀ ਚੰਗੀ ਤਰ੍ਹਾਂ ਅਗਵਾਈ ਕਰ ਸਕੇਗਾ (1 ਇਤਿ 22:5; w17.01 29 ਪੈਰਾ 8)
ਦਾਊਦ ਨੇ ਸੁਲੇਮਾਨ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਹਰ ਕੰਮ ਯਹੋਵਾਹ ʼਤੇ ਭਰੋਸਾ ਰੱਖ ਕੇ ਕਰੇ (1 ਇਤਿ 22:11-13)
ਦਾਊਦ ਸੁਲੇਮਾਨ ਦੀ ਮਦਦ ਕਰਨ ਲਈ ਜੋ ਵੀ ਕਰ ਸਕਦਾ ਸੀ, ਉਸ ਨੇ ਉਹ ਸਭ ਕੁਝ ਕੀਤਾ (1 ਇਤਿ 22:14-16; w17.01 29 ਪੈਰਾ 7; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)
ਖ਼ੁਦ ਨੂੰ ਪੁੱਛੋ: ‘ਮੈਂ ਆਪਣੀ ਮੰਡਲੀ ਦੇ ਨੌਜਵਾਨਾਂ ਦੀ ਮਦਦ ਕਿਵੇਂ ਕਰ ਸਕਦਾ ਹਾਂ ਤਾਂਕਿ ਉਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਵਿਚ ਸਫ਼ਲ ਹੋ ਸਕਣ?’—w18.03 11-12 ਪੈਰੇ 14-15.