ਸਾਡੀ ਮਸੀਹੀ ਜ਼ਿੰਦਗੀ
ਮੁਸੀਬਤਾਂ ਦੌਰਾਨ ਯਹੋਵਾਹ ਸਾਡੀ ਮਦਦ ਕਰਦਾ ਹੈ
ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ। ਕਈ ਵਾਰ ਮੁਸੀਬਤਾਂ ਦਾ ਪਹਾੜ ਟੁੱਟਣ ʼਤੇ ਸ਼ਾਇਦ ਅਸੀਂ ਸੋਚੀਏ ਕਿ ਹੁਣ ਸਭ ਕੁਝ ਸਾਡੀ ਬਰਦਾਸ਼ਤ ਤੋਂ ਬਾਹਰ ਹੈ। ਪਰ ਜੇ ਅਸੀਂ ਹਮੇਸ਼ਾ ਯਹੋਵਾਹ ਦੇ ਨੇੜੇ ਰਹਾਂਗੇ, ਤਾਂ ਅਸੀਂ ਕੋਈ ਵੀ ਮੁਸੀਬਤ ਝੱਲ ਸਕਾਂਗੇ, ਇੱਥੋਂ ਤਕ ਕਿ ਉਹ ਮੁਸੀਬਤਾਂ ਵੀ ਜੋ ਸਾਨੂੰ ਅੰਦਰੋਂ ਪੂਰੀ ਤਰ੍ਹਾਂ ਤੋੜ ਦਿੰਦੀਆਂ ਹਨ। (ਯਸਾ 43:2, 4) ਅਸੀਂ ਮੁਸੀਬਤਾਂ ਦੌਰਾਨ ਯਹੋਵਾਹ ਦੇ ਨੇੜੇ ਕਿਵੇਂ ਜਾ ਸਕਦੇ ਹਾਂ?
ਪ੍ਰਾਰਥਨਾ। ਜਦੋਂ ਅਸੀਂ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹਦੇ ਹਾਂ, ਤਾਂ ਉਹ ਸਾਨੂੰ ਮਨ ਦੀ ਸ਼ਾਂਤੀ ਅਤੇ ਹਰ ਮੁਸ਼ਕਲ ਨੂੰ ਸਹਿਣ ਦੀ ਤਾਕਤ ਦਿੰਦਾ ਹੈ।—ਫ਼ਿਲਿ 4:6, 7; 1 ਥੱਸ 5:17.
ਮੀਟਿੰਗਾਂ। ਅੱਜ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਾਈਬਲ ਦਾ ਗਿਆਨ ਲੈਣ ਦੀ ਅਤੇ ਮੀਟਿੰਗਾਂ ਵਿਚ ਜਾਣ ਦੀ ਲੋੜ ਹੈ। ਕਿਉਂ? ਕਿਉਂਕਿ ਯਹੋਵਾਹ ਇਨ੍ਹਾਂ ਰਾਹੀਂ ਸਾਨੂੰ ਸਿਖਾਉਂਦਾ ਹੈ ਅਤੇ ਭੈਣਾਂ-ਭਰਾਵਾਂ ਨਾਲ ਸੰਗਤੀ ਕਰਨ ਦਾ ਮੌਕਾ ਦਿੰਦਾ ਹੈ। (ਇਬ 10:24, 25) ਮੀਟਿੰਗਾਂ ਦੀ ਤਿਆਰੀ ਕਰ ਕੇ, ਇਨ੍ਹਾਂ ਵਿਚ ਹਾਜ਼ਰ ਹੋ ਕੇ ਅਤੇ ਹਿੱਸਾ ਲੈ ਕੇ ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਦਾ ਪੂਰਾ-ਪੂਰਾ ਫ਼ਾਇਦਾ ਲੈਂਦੇ ਹਾਂ।—ਪ੍ਰਕਾ 2:29.
ਪ੍ਰਚਾਰ। ਜੇ ਅਸੀਂ ਪੂਰੀ ਕੋਸ਼ਿਸ਼ ਕਰ ਕੇ ਪ੍ਰਚਾਰ ਵਿਚ ਲੱਗੇ ਰਹਾਂਗੇ, ਤਾਂ ਅਸੀਂ ਸੌਖਿਆਂ ਹੀ ਆਪਣਾ ਧਿਆਨ ਚੰਗੀਆਂ ਗੱਲਾਂ ʼਤੇ ਲਾ ਪਾਵਾਂਗੇ। ਨਾਲੇ ਯਹੋਵਾਹ ਅਤੇ ਭੈਣਾਂ-ਭਰਾਵਾਂ ਨਾਲ ਸਾਡਾ ਵਧੀਆ ਰਿਸ਼ਤਾ ਬਣਿਆ ਰਹੇਗਾ।—1 ਕੁਰਿੰ 3:5-10.
ਯਹੋਵਾਹ ਤੁਹਾਨੂੰ ਅਪਣਾ ਲਵੇਗਾ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਮੁਸੀਬਤਾਂ ਦੌਰਾਨ ਕਿਹੜੀ ਗੱਲ ਨੇ ਭੈਣ ਮੋਲੂ ਦੀ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕੀਤੀ?
-
ਮੁਸੀਬਤਾਂ ਦੌਰਾਨ ਭੈਣ ਮੋਲੂ ਵਾਂਗ ਸਾਨੂੰ ਵੀ ਜ਼ਬੂਰ 34:18 ਦੇ ਸ਼ਬਦਾਂ ਤੋਂ ਕਿਵੇਂ ਦਿਲਾਸਾ ਮਿਲ ਸਕਦਾ ਹੈ?
-
ਭੈਣ ਮੋਲੂ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਮੁਸੀਬਤਾਂ ਦੌਰਾਨ ਸਾਨੂੰ ਉਹ ਤਾਕਤ ਦਿੰਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ”?—2 ਕੁਰਿੰ 4:7