ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੀ ਸੋਚ ਸਮਝਣ ਦੀ ਕੋਸ਼ਿਸ਼ ਕਰੋ
ਅਸੀਂ ਜੀ-ਜਾਨ ਲਾ ਕੇ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (ਕਹਾ 27:11) ਇਸ ਲਈ ਜ਼ਰੂਰੀ ਹੈ ਕਿ ਸਾਡੇ ਫ਼ੈਸਲਿਆਂ ਤੋਂ ਉਸ ਦੀ ਸੋਚ ਝਲਕੇ, ਉਦੋਂ ਵੀ ਜਦੋਂ ਕਿਸੇ ਮਾਮਲੇ ਬਾਰੇ ਬਾਈਬਲ ਵਿਚ ਕੋਈ ਸਿੱਧਾ-ਸਿੱਧਾ ਕਾਨੂੰਨ ਜਾਂ ਹੁਕਮ ਨਹੀਂ ਦਿੱਤਾ ਹੁੰਦਾ। ਇਸ ਤਰ੍ਹਾਂ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
ਬਾਕਾਇਦਾ ਬਾਈਬਲ ਪੜ੍ਹਨ ਦੀ ਆਦਤ ਪਾਓ। ਹਰ ਵਾਰ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਤਾਂ ਅਸੀਂ ਯਹੋਵਾਹ ਨਾਲ ਸਮਾਂ ਬਿਤਾ ਰਹੇ ਹੁੰਦੇ ਹਾਂ। ਅਸੀਂ ਯਹੋਵਾਹ ਦੀ ਸੋਚ ਨੂੰ ਸਮਝ ਸਕਦੇ ਹਾਂ ਜਦੋਂ ਅਸੀਂ ਬਾਈਬਲ ਪੜ੍ਹਦਿਆਂ ਦੇਖਦੇ ਹਾਂ ਕਿ ਉਹ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਇਆ ਅਤੇ ਉਨ੍ਹਾਂ ਮਿਸਾਲਾਂ ʼਤੇ ਗੌਰ ਕਰਦੇ ਹਾਂ ਜਿਨ੍ਹਾਂ ਨੇ ਉਸ ਦੀਆਂ ਨਜ਼ਰਾਂ ਵਿਚ ਚੰਗੇ ਜਾਂ ਮਾੜੇ ਕੰਮ ਕੀਤੇ। ਫਿਰ ਜਦੋਂ ਅਸੀਂ ਫ਼ੈਸਲੇ ਲੈਂਦੇ ਹਾਂ, ਤਾਂ ਪਵਿੱਤਰ ਸ਼ਕਤੀ ਸਾਨੂੰ ਉਹ ਸਾਰੇ ਸਬਕ ਅਤੇ ਅਸੂਲ ਯਾਦ ਕਰਾਉਂਦੀ ਹੈ ਜੋ ਅਸੀਂ ਪਰਮੇਸ਼ੁਰ ਦਾ ਬਚਨ ਵਿੱਚੋਂ ਸਿੱਖੇ ਸਨ।—ਯੂਹੰ 14:26.
ਖੋਜਬੀਨ ਕਰੋ। ਫ਼ੈਸਲਾ ਕਰਨ ਵੇਲੇ ਆਪਣੇ ਆਪ ਤੋਂ ਪੁੱਛੋ, ‘ਬਾਈਬਲ ਦੀ ਕਿਹੜੀ ਆਇਤ ਜਾਂ ਕਿਹੜਾ ਬਿਰਤਾਂਤ ਮੇਰੀ ਇਸ ਮਾਮਲੇ ਵਿਚ ਯਹੋਵਾਹ ਦੀ ਸੋਚ ਸਮਝਣ ਵਿਚ ਮਦਦ ਕਰ ਸਕਦਾ ਹੈ?’ ਯਹੋਵਾਹ ਤੋਂ ਪ੍ਰਾਰਥਨਾ ਵਿਚ ਮਦਦ ਮੰਗੋ ਅਤੇ ਤੁਹਾਡੀ ਭਾਸ਼ਾ ਵਿਚ ਜੋ ਪ੍ਰਕਾਸ਼ਨ ਮੌਜੂਦ ਹਨ, ਉਨ੍ਹਾਂ ਵਿੱਚੋਂ ਖੋਜਬੀਨ ਕਰੋ। ਨਾਲੇ ਆਪਣੇ ਹਾਲਾਤਾਂ ਨਾਲ ਢੁਕਦੇ ਬਾਈਬਲ ਦੇ ਅਸੂਲ ਦੇਖੋ ਅਤੇ ਫਿਰ ਉਨ੍ਹਾਂ ਅਸੂਲਾਂ ਨੂੰ ਲਾਗੂ ਕਰੋ।—ਜ਼ਬੂ 25:4.
‘ਧੀਰਜ ਨਾਲ ਦੌੜਦੇ’ ਰਹੋ—ਪੌਸ਼ਟਿਕ ਭੋਜਨ ਖਾਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਵੀਡੀਓ ਵਿਚ ਦਿਖਾਈ ਨੌਜਵਾਨ ਭੈਣ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?
-
ਇੱਦਾਂ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਤੁਸੀਂ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਿਵੇਂ ਕਰ ਸਕਦੇ ਹੋ?
-
ਸਾਨੂੰ ਕੀ ਫ਼ਾਇਦਾ ਹੁੰਦਾ ਹੈ ਜਦੋਂ ਅਸੀਂ ਚੰਗੇ ਫ਼ੈਸਲੇ ਕਰਨ ਲਈ ਸਮਾਂ ਲਾ ਕੇ ਖੋਜਬੀਨ ਅਤੇ ਅਧਿਐਨ ਕਰਦੇ ਹਾਂ?—ਇਬ 5:13, 14