ਸਾਡੀ ਮਸੀਹੀ ਜ਼ਿੰਦਗੀ
ਮੈਮੋਰੀਅਲ ਦੇ ਮਹੀਨਿਆਂ ਲਈ ਟੀਚੇ ਰੱਖੋ
ਹਰ ਸਾਲ ਯਹੋਵਾਹ ਦੇ ਗਵਾਹ ਬੇਸਬਰੀ ਨਾਲ ਮੈਮੋਰੀਅਲ ਦਾ ਇੰਤਜ਼ਾਰ ਕਰਦੇ ਹਨ। ਯਹੋਵਾਹ ਨੇ ਸਾਡੇ ਲਈ ਰਿਹਾਈ ਦਾ ਜੋ ਤੋਹਫ਼ਾ ਦਿੱਤਾ ਹੈ, ਉਸ ਲਈ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾਉਣ ਅਤੇ ਉਸ ਦੀ ਮਹਿਮਾ ਕਰਨ ਵਾਸਤੇ ਸਾਡੇ ਕੋਲ ਮੈਮੋਰੀਅਲ ਤੋਂ ਪਹਿਲਾਂ ਤੇ ਬਾਅਦ ਦੇ ਹਫ਼ਤਿਆਂ ਵਿਚ ਖ਼ਾਸ ਮੌਕੇ ਹੁੰਦੇ ਹਨ। (ਅਫ਼ 1:3, 7) ਅਸੀਂ ਇਨ੍ਹਾਂ ਮੌਕਿਆਂ ਦਾ ਪੂਰਾ ਫ਼ਾਇਦਾ ਉਠਾਉਂਦੇ ਹਾਂ। ਉਦਾਹਰਣ ਲਈ, ਅਸੀਂ ਜੀ-ਜਾਨ ਲਾ ਕੇ ਲੋਕਾਂ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿੰਦੇ ਹਾਂ। ਕੁਝ ਭੈਣ-ਭਰਾ ਮਾਰਚ ਜਾਂ ਅਪ੍ਰੈਲ ਦੇ ਮਹੀਨਿਆਂ ਵਿਚ 30 ਜਾਂ 50 ਘੰਟਿਆਂ ਵਾਲੀ ਪਾਇਨੀਅਰਿੰਗ ਕਰਨ ਲਈ ਆਪਣੇ ਕੰਮਾਂ ਵਿਚ ਫੇਰ-ਬਦਲ ਕਰਦੇ ਹਨ। ਕੀ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਹੋਰ ਵੀ ਜ਼ਿਆਦਾ ਪ੍ਰਚਾਰ ਦੇ ਕੰਮ ਵਿਚ ਸਮਾਂ ਲਾਉਣਾ ਚਾਹੁੰਦੇ ਹੋ? ਇਸ ਤਰ੍ਹਾਂ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
ਅਸੀਂ ਪ੍ਰਚਾਰ ਵਿਚ ਅਕਸਰ ਉਦੋਂ ਜ਼ਿਆਦਾ ਸਮਾਂ ਲਾ ਪਾਉਂਦੇ ਹਾਂ ਜਦੋਂ ਅਸੀਂ ਪਹਿਲਾਂ ਤੋਂ ਹੀ ਯੋਜਨਾ ਬਣਾਉਂਦੇ ਹਾਂ। (ਕਹਾ 21:5) ਕੁਝ ਹੀ ਦਿਨਾਂ ਵਿਚ ਮੈਮੋਰੀਅਲ ਦੇ ਮਹੀਨੇ ਸ਼ੁਰੂ ਹੋ ਜਾਣਗੇ, ਇਸ ਲਈ ਸਾਨੂੰ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਦੀ ਲੋੜ ਹੈ। ਸੋਚ-ਵਿਚਾਰ ਕਰੋ ਕਿ ਤੁਸੀਂ ਉਨ੍ਹਾਂ ਮਹੀਨਿਆਂ ਦੌਰਾਨ ਪ੍ਰਚਾਰ ਵਿਚ ਹੋਰ ਜ਼ਿਆਦਾ ਸਮਾਂ ਕਿਵੇਂ ਲਾ ਸਕਦੇ ਹੋ ਅਤੇ ਤੁਹਾਨੂੰ ਆਪਣੇ ਟੀਚੇ ਹਾਸਲ ਕਰਨ ਲਈ ਹੋਰ ਕੀ ਕਰਨ ਦੀ ਲੋੜ ਹੈ। ਫਿਰ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਮਿਹਨਤ ʼਤੇ ਬਰਕਤ ਪਾਵੇ।—1 ਯੂਹੰ 5:14, 15.
ਕੀ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਹੋਰ ਜ਼ਿਆਦਾ ਪ੍ਰਚਾਰ ਵਿਚ ਹਿੱਸਾ ਕਿਵੇਂ ਲੈ ਸਕਦੇ ਹੋ?