ਰੱਬ ਦਾ ਬਚਨ ਖ਼ਜ਼ਾਨਾ ਹੈ
ਹਮੇਸ਼ਾ ਯਾਦ ਰੱਖੋ ਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ
ਯਹੋਵਾਹ ਕਈ ਸਾਲਾਂ ਤਕ ਯਹੂਦਾਹ ਦੇ ਲੋਕਾਂ ਨੂੰ ਚੇਤਾਵਨੀ ਦਿੰਦਾ ਰਿਹਾ ਕਿ ਜੇ ਉਹ ਦੁਸ਼ਟ ਕੰਮ ਕਰਨੇ ਨਹੀਂ ਛੱਡਣਗੇ, ਤਾਂ ਉਹ ਉਨ੍ਹਾਂ ਨੂੰ ਰੱਦ ਕਰ ਦੇਵੇਗਾ (2 ਰਾਜ 24:2, 3; w01 2/15 12 ਪੈਰਾ 2)
ਯਹੋਵਾਹ ਨੇ 607 ਈਸਵੀ ਪੂਰਵ ਵਿਚ ਬਾਬਲੀਆਂ ਰਾਹੀਂ ਯਰੂਸ਼ਲਮ ਦੇ ਲੋਕਾਂ ਦਾ ਨਾਸ਼ ਕੀਤਾ (2 ਰਾਜ 25:8-10; w07 3/15 11 ਪੈਰਾ 10)
ਯਹੋਵਾਹ ਨੇ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਿਨ੍ਹਾਂ ਨੇ ਉਸ ਦੀਆਂ ਚੇਤਾਵਨੀਆਂ ਨੂੰ ਸੁਣ ਕੇ ਕਦਮ ਚੁੱਕਿਆ (2 ਰਾਜ 25:11)
ਕਈ ਦਹਾਕਿਆਂ ਤੋਂ ਯਹੋਵਾਹ ਧਰਤੀ ਦੇ ਵਾਸੀਆਂ ਨੂੰ ਚੇਤਾਵਨੀ ਦਿੰਦਾ ਆ ਰਿਹਾ ਹੈ ਕਿ ਉਹ “ਦੁਸ਼ਟ ਲੋਕਾਂ” ਦਾ ਨਿਆਂ ਕਰੇਗਾ।—2 ਪਤ 3:7.
ਖ਼ੁਦ ਨੂੰ ਪੁੱਛੋ, ‘ਕੀ ਮੈਂ ਹਰ ਮੌਕੇ ʼਤੇ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਮਿਲੀ ਚੇਤਾਵਨੀ ਸੁਣਾ ਕੇ ਉਨ੍ਹਾਂ ਦੀ ਮਦਦ ਕਰਦਾ ਹਾਂ?’—2 ਤਿਮੋ 4:2.