19-25 ਫਰਵਰੀ
ਜ਼ਬੂਰ 8-10
ਗੀਤ 2 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ‘ਹੇ ਯਹੋਵਾਹ, ਮੈਂ ਤੇਰਾ ਗੁਣਗਾਨ ਕਰਾਂਗਾ!’
(10 ਮਿੰਟ)
ਯਹੋਵਾਹ ਨੇ ਸਾਡੇ ਭਲੇ ਲਈ ਬਹੁਤ ਸਾਰੇ ਸ਼ਾਨਦਾਰ ਕੰਮ ਕੀਤੇ ਹਨ (ਜ਼ਬੂ 8:3-6; w21.08 3 ਪੈਰਾ 6)
ਅਸੀਂ ਦੂਜਿਆਂ ਨੂੰ ਯਹੋਵਾਹ ਦੇ ਸ਼ਾਨਦਾਰ ਕੰਮਾਂ ਬਾਰੇ ਦੱਸ ਕੇ ਖ਼ੁਸ਼ੀ-ਖ਼ੁਸ਼ੀ ਉਸ ਦਾ ਗੁਣਗਾਨ ਕਰਦੇ ਹਾਂ (ਜ਼ਬੂ 9:1; w20.05 23 ਪੈਰਾ 10)
ਅਸੀਂ ਦਿਲੋਂ ਗੀਤ ਗਾ ਕੇ ਵੀ ਉਸ ਦਾ ਗੁਣਗਾਨ ਕਰਦੇ ਹਾਂ (ਜ਼ਬੂ 9:2; w22.04 7 ਪੈਰਾ 13)
ਖ਼ੁਦ ਨੂੰ ਪੁੱਛੋ, ‘ਮੈਂ ਹੋਰ ਕਿਹੜੇ ਤਰੀਕਿਆਂ ਨਾਲ ਯਹੋਵਾਹ ਦਾ ਗੁਣਗਾਨ ਕਰ ਸਕਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
-
ਜ਼ਬੂ 8:3—ਜਦੋਂ ਜ਼ਬੂਰ ਦੇ ਲਿਖਾਰੀ ਨੇ ਪਰਮੇਸ਼ੁਰ ਦੇ ਹੱਥਾਂ ਦਾ ਜ਼ਿਕਰ ਕੀਤਾ, ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ? (it-1 832)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 10:1-18 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਤੁਹਾਨੂੰ ਕਹਿੰਦਾ ਹੈ ਕਿ ਉਹ ਰੱਬ ʼਤੇ ਵਿਸ਼ਵਾਸ ਨਹੀਂ ਕਰਦਾ (lmd ਪਾਠ 5 ਨੁਕਤਾ 4)
5. ਦੁਬਾਰਾ ਮਿਲਣਾ
(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਪਿਛਲੀ ਮੁਲਾਕਾਤ ਵਿਚ ਵਿਅਕਤੀ ਨੇ ਕਿਹਾ ਸੀ ਕਿ ਉਹ ਰੱਬ ʼਤੇ ਵਿਸ਼ਵਾਸ ਨਹੀਂ ਕਰਦਾ, ਪਰ ਉਹ ਉਨ੍ਹਾਂ ਸਬੂਤਾਂ ਦੀ ਜਾਂਚ ਕਰਨ ਲਈ ਤਿਆਰ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸ੍ਰਿਸ਼ਟੀਕਰਤਾ ਹੈ। (th ਪਾਠ 7)
6. ਭਾਸ਼ਣ
(5 ਮਿੰਟ) w21.06 6-7 ਪੈਰੇ 15-18—ਵਿਸ਼ਾ: ਆਪਣੇ ਬਾਈਬਲ ਵਿਦਿਆਰਥੀਆਂ ਦੀ ਯਹੋਵਾਹ ਦਾ ਗੁਣਗਾਨ ਕਰਨ ਵਿਚ ਮਦਦ ਕਰੋ। (th ਪਾਠ 10)
ਗੀਤ 10
7. ਮੌਕਾ ਮਿਲਣ ਤੇ ਗਵਾਹੀ ਦਿੰਦੇ ਵੇਲੇ ਆਮ ਗੱਲਬਾਤ ਦੇ ਲਹਿਜੇ ਵਿਚ ਕਿਵੇਂ ਗੱਲ ਕਰੀਏ?
(10 ਮਿੰਟ) ਚਰਚਾ।
ਯਹੋਵਾਹ ਦਾ ਹੋਰ ਵੀ ਜ਼ਿਆਦਾ ਗੁਣਗਾਨ ਕਰਨ ਦਾ ਇਕ ਤਰੀਕਾ ਹੈ, ਉਨ੍ਹਾਂ ਲੋਕਾਂ ਨੂੰ ਗਵਾਹੀ ਦੇਣੀ ਜਿਨ੍ਹਾਂ ਨੂੰ ਅਸੀਂ ਰੋਜ਼ਮੱਰਾ ਦੇ ਕੰਮ ਕਰਦਿਆਂ ਮਿਲਦੇ ਹਾਂ। (ਜ਼ਬੂ 35:28) ਹੋ ਸਕਦਾ ਹੈ ਕਿ ਪਹਿਲਾਂ-ਪਹਿਲ ਅਸੀਂ ਮੌਕਾ ਮਿਲਣ ਤੇ ਗਵਾਹੀ ਦੇਣ ਤੋਂ ਘਬਰਾਈਏ। ਪਰ ਜਦੋਂ ਅਸੀਂ ਸਿੱਖ ਲੈਂਦੇ ਹਾਂ ਕਿ ਆਮ ਗੱਲਬਾਤ ਦੇ ਲਹਿਜੇ ਵਿਚ ਕਿਵੇਂ ਗੱਲ ਸ਼ੁਰੂ ਕਰਨੀ ਅਤੇ ਜਾਰੀ ਰੱਖਣੀ ਹੈ, ਤਾਂ ਅਸੀਂ ਇਸ ਤਰ੍ਹਾਂ ਗੱਲ ਕਰਨ ਵਿਚ ਮਾਹਰ ਬਣ ਸਕਦੇ ਹਾਂ। ਇੱਥੋਂ ਤਕ ਕਿ ਇੱਦਾਂ ਕਰ ਕੇ ਸਾਨੂੰ ਖ਼ੁਸ਼ੀ ਵੀ ਹੋਵੇਗੀ!
“ਸ਼ਾਂਤੀ ਦੀ ਖ਼ੁਸ਼ ਖ਼ਬਰੀ” ਸੁਣਾਉਣ ਲਈ ਤਿਆਰ ਰਹੋ—ਗੱਲ ਕਰਨ ਵਿਚ ਪਹਿਲ ਕਰੋ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਇਸ ਵੀਡੀਓ ਵਿੱਚੋਂ ਤੁਸੀਂ ਕਿਹੜੀ ਗੱਲ ਸਿੱਖੀ ਜਿਸ ਦੀ ਮਦਦ ਨਾਲ ਤੁਸੀਂ ਮੌਕਾ ਮਿਲਣ ਤੇ ਗਵਾਹੀ ਦੇਣ ਵਿਚ ਹੋਰ ਵੀ ਮਾਹਰ ਬਣ ਸਕਦੇ ਹੋ?
ਹੇਠਾਂ ਦਿੱਤੇ ਸੁਝਾਵਾਂ ਦੀ ਮਦਦ ਨਾਲ ਤੁਸੀਂ ਗੱਲਬਾਤ ਸ਼ੁਰੂ ਕਰ ਸਕਦੇ ਹੋ:
-
ਹਰ ਵਾਰ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ, ਤਾਂ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਲੱਭੋ। ਨਾਲੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਨੇਕਦਿਲ ਲੋਕਾਂ ਨੂੰ ਲੱਭਣ ਵਿਚ ਤੁਹਾਡੀ ਮਦਦ ਕਰੇ
-
ਜਿਹੜੇ ਵੀ ਲੋਕ ਤੁਹਾਨੂੰ ਮਿਲਦੇ ਹਨ, ਉਨ੍ਹਾਂ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆਓ ਅਤੇ ਉਨ੍ਹਾਂ ਵਿਚ ਦਿਲਚਸਪੀ ਲਓ। ਗੱਲਾਂ-ਗੱਲਾਂ ਵਿਚ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ, ਉਸ ਨੂੰ ਤੁਸੀਂ ਕਿਹੜੀ ਬਾਈਬਲ ਸੱਚਾਈ ਦੱਸ ਸਕਦੇ ਹੋ ਜੋ ਉਸ ਦੇ ਦਿਲ ʼਤੇ ਅਸਰ ਕਰੇ
-
ਜੇ ਹੋ ਸਕੇ, ਤਾਂ ਉਸ ਵਿਅਕਤੀ ਨੂੰ ਪੁੱਛੋ ਕਿ ਤੁਸੀਂ ਦੁਬਾਰਾ ਉਸ ਨਾਲ ਕਿਵੇਂ ਸੰਪਰਕ ਕਰ ਸਕਦੇ ਹੋ
-
ਜੇ ਗਵਾਹੀ ਦੇਣ ਤੋਂ ਪਹਿਲਾਂ ਹੀ ਗੱਲਬਾਤ ਖ਼ਤਮ ਹੋ ਜਾਂਦੀ ਹੈ, ਤਾਂ ਨਿਰਾਸ਼ ਨਾ ਹੋਵੋ
-
ਜੇ ਤੁਹਾਡੀ ਕਿਸੇ ਵਿਅਕਤੀ ਨਾਲ ਚੰਗੀ ਗੱਲਬਾਤ ਹੁੰਦੀ ਹੈ, ਤਾਂ ਉਸ ਵਿਅਕਤੀ ਬਾਰੇ ਸੋਚੋ। ਸਮੇਂ-ਸਮੇਂ ʼਤੇ ਉਸ ਨੂੰ ਬਾਈਬਲ ਦੀ ਕੋਈ ਆਇਤ ਜਾਂ jw.org/pa ਤੋਂ ਕਿਸੇ ਲੇਖ ਦਾ ਲਿੰਕ ਭੇਜੋ
ਇੱਦਾਂ ਕਰਨ ਦੀ ਕੋਸ਼ਿਸ਼ ਕਰੋ: ਜੇ ਤੁਹਾਡੀ ਸ਼ਨੀ-ਐਤਵਾਰ ਦੀ ਛੁੱਟੀ ਹੁੰਦੀ ਹੈ ਅਤੇ ਕੋਈ ਤੁਹਾਨੂੰ ਪੁੱਛਦਾ ਹੈ, ‘ਕਿੱਦਾਂ ਰਹੀ ਫਿਰ ਛੁੱਟੀ?’, ਤਾਂ ਉਸ ਨੂੰ ਦੱਸੋ ਕਿ ਤੁਸੀਂ ਮੀਟਿੰਗ ਵਿਚ ਕੀ ਸਿੱਖਿਆ ਜਾਂ ਫਿਰ ਉਸ ਨੂੰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਬਾਈਬਲ ਵਿੱਚੋਂ ਚੰਗੀਆਂ ਗੱਲਾਂ ਦੱਸਦੇ ਹੋ।
8. ਮੰਡਲੀ ਦੀਆਂ ਲੋੜਾਂ
(5 ਮਿੰਟ)
9. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) lff 49 ਨੁਕਤਾ 6, ਤੀਸਰਾ ਹਿੱਸਾ