Skip to content

Skip to table of contents

22-28 ਜਨਵਰੀ

ਅੱਯੂਬ 38-39

22-28 ਜਨਵਰੀ

ਗੀਤ 11 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਕੀ ਤੁਸੀਂ ਸ੍ਰਿਸ਼ਟੀ ʼਤੇ ਧਿਆਨ ਦੇਣ ਲਈ ਸਮਾਂ ਕੱਢਦੇ ਹੋ?

(10 ਮਿੰਟ)

ਧਰਤੀ ਦੀ ਸ੍ਰਿਸ਼ਟੀ ਕਰਨ ਤੋਂ ਬਾਅਦ ਯਹੋਵਾਹ ਨੇ ਸਮਾਂ ਕੱਢ ਕੇ ਆਪਣੇ ਕੰਮ ਦੀ ਜਾਂਚ ਕੀਤੀ (ਉਤ 1:10, 12; ਅੱਯੂ 38:5, 6; w21.08 9 ਪੈਰਾ 7)

ਦੂਤਾਂ ਨੇ ਸਮਾਂ ਕੱਢ ਕੇ ਯਹੋਵਾਹ ਦੀ ਸ੍ਰਿਸ਼ਟੀ ʼਤੇ ਧਿਆਨ ਦਿੱਤਾ (ਅੱਯੂ 38:7; w20.08 14 ਪੈਰਾ 2)

ਸਮਾਂ ਕੱਢ ਕੇ ਸ੍ਰਿਸ਼ਟੀ ʼਤੇ ਧਿਆਨ ਦੇਣ ਅਤੇ ਇਸ ਦੀ ਕਦਰ ਕਰਨ ਨਾਲ ਅਸੀਂ ਯਹੋਵਾਹ ʼਤੇ ਹੋਰ ਵੀ ਜ਼ਿਆਦਾ ਭਰੋਸਾ ਕਰ ਸਕਦੇ ਹਾਂ (ਅੱਯੂ 38:32-35; w23.03 17 ਪੈਰਾ 8)

2. ਹੀਰੇ-ਮੋਤੀ

(10 ਮਿੰਟ)

  • ਅੱਯੂ 38:8-10​—ਯਹੋਵਾਹ ਕਾਨੂੰਨ ਦੇਣ ਵਾਲਾ ਪਰਮੇਸ਼ੁਰ ਹੈ, ਇਸ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ? (it-2 222)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਗੱਲ ਨਹੀਂ ਕਰਨੀ ਚਾਹੁੰਦਾ, ਤਾਂ ਪਿਆਰ ਨਾਲ ਗੱਲਬਾਤ ਖ਼ਤਮ ਕਰੋ। (lmd ਪਾਠ 2 ਨੁਕਤਾ 3)

5. ਦੁਬਾਰਾ ਮਿਲਣਾ

(5 ਮਿੰਟ) ਘਰ-ਘਰ ਪ੍ਰਚਾਰ। ਪਿਛਲੀ ਵਾਰ ਘਰ-ਮਾਲਕ ਨੇ ਤੁਹਾਨੂੰ ਦੱਸਿਆ ਸੀ ਕਿ ਹਾਲ ਹੀ ਵਿਚ ਉਸ ਦੇ ਕਿਸੇ ਆਪਣੇ ਦੀ ਮੌਤ ਹੋ ਗਈ ਸੀ। (lmd ਪਾਠ 9 ਨੁਕਤਾ 3)

6. ਭਾਸ਼ਣ

(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 1​—ਵਿਸ਼ਾ: ਮੌਜੂਦਾ ਘਟਨਾਵਾਂ ਅਤੇ ਲੋਕਾਂ ਦਾ ਰਵੱਈਆ ਜਲਦ ਹੀ ਹੋਣ ਵਾਲੇ ਇਕ ਵੱਡੇ ਬਦਲਾਅ ਦੀ ਨਿਸ਼ਾਨੀ ਹੈ। (th ਪਾਠ 16)

ਸਾਡੀ ਮਸੀਹੀ ਜ਼ਿੰਦਗੀ

ਗੀਤ 111

7. ਸ੍ਰਿਸ਼ਟੀ ਵੱਲ ਧਿਆਨ ਦੇਣ ਨਾਲ ਅਸੀਂ ਜ਼ਿਆਦਾ ਜ਼ਰੂਰੀ ਗੱਲਾਂ ਯਾਦ ਰੱਖ ਪਾਉਂਦੇ ਹਾਂ

(15 ਮਿੰਟ) ਚਰਚਾ।

ਜਦੋਂ ਸ਼ੈਤਾਨ ਨੇ ਅੱਯੂਬ ʼਤੇ ਬਹੁਤ ਸਾਰੇ ਜ਼ੁਲਮ ਢਾਏ ਅਤੇ ਉਸ ਦੇ ਤਿੰਨ ਦੋਸਤਾਂ ਨੇ ਵੀ ਉਸ ʼਤੇ ਕਈ ਝੂਠੇ ਇਲਜ਼ਾਮ ਲਾਏ, ਤਾਂ ਅੱਯੂਬ ਨੂੰ ਆਪਣੀਆਂ ਮੁਸ਼ਕਲਾਂ ਤੋਂ ਸਿਵਾਇ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ।

ਅੱਯੂਬ 37:14 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

ਆਪਣੀਆਂ ਮੁਸ਼ਕਲਾਂ ਦੀ ਬਜਾਇ ਯਹੋਵਾਹ ʼਤੇ ਧਿਆਨ ਦੇਣ ਲਈ ਅੱਯੂਬ ਨੂੰ ਕੀ ਕਰਨ ਦੀ ਲੋੜ ਸੀ?

ਜਦੋਂ ਵੀ ਅਸੀਂ ਆਪਣੀਆਂ ਅਜ਼ਮਾਇਸ਼ਾਂ ਕਰਕੇ ਬਹੁਤ ਜ਼ਿਆਦਾ ਨਿਰਾਸ਼ ਹੁੰਦੇ ਹਾਂ, ਤਾਂ ਯਹੋਵਾਹ ਦੀ ਸ੍ਰਿਸ਼ਟੀ ʼਤੇ ਧਿਆਨ ਲਾ ਕੇ ਅਸੀਂ ਯਹੋਵਾਹ ਦੀ ਮਹਾਨਤਾ ਯਾਦ ਰੱਖ ਪਾਉਂਦੇ ਹਾਂ, ਉਸ ਪ੍ਰਤੀ ਵਫ਼ਾਦਾਰ ਰਹਿਣ ਦੀ ਸਾਡੀ ਇੱਛਾ ਹੋਰ ਵੀ ਮਜ਼ਬੂਤ ਹੁੰਦੀ ਹੈ ਅਤੇ ਇਸ ਗੱਲ ʼਤੇ ਵੀ ਸਾਡਾ ਭਰੋਸਾ ਹੋਰ ਜ਼ਿਆਦਾ ਪੱਕਾ ਹੁੰਦਾ ਹੈ ਕਿ ਉਹ ਸਾਡੀ ਦੇਖ-ਭਾਲ ਕਰ ਸਕਦਾ ਹੈ।​—ਮੱਤੀ 6:26.

ਅੱਯੂਬ ਦੀ ਕਿਤਾਬ ਵਿੱਚੋਂ ਸਬਕ​—ਜਾਨਵਰ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

ਇਹ ਵੀਡੀਓ ਦੇਖ ਕੇ ਯਹੋਵਾਹ ʼਤੇ ਤੁਹਾਡਾ ਭਰੋਸਾ ਕਿਵੇਂ ਮਜ਼ਬੂਤ ਹੁੰਦਾ ਹੈ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 115 ਅਤੇ ਪ੍ਰਾਰਥਨਾ