Skip to content

Skip to table of contents

26 ਫਰਵਰੀ–3 ਮਾਰਚ

ਜ਼ਬੂਰ 11-15

26 ਫਰਵਰੀ–3 ਮਾਰਚ

ਗੀਤ 139 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ ਜਿੱਥੇ ਹਰ ਪਾਸੇ ਸ਼ਾਂਤੀ ਹੈ

(10 ਮਿੰਟ)

ਅੱਜ ਅਸੀਂ ਇਹ ਗੱਲ ਆਮ ਦੇਖਦੇ ਹਾਂ ਕਿ ਜਦੋਂ ਲੋਕ ਕਾਇਦੇ-ਕਾਨੂੰਨ ਨਹੀਂ ਮੰਨਦੇ, ਤਾਂ ਦੰਗੇ-ਫ਼ਸਾਦ ਹੁੰਦੇ ਹਨ (ਜ਼ਬੂ 11:2, 3; w06 5/15 18 ਪੈਰਾ 3)

ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਜਲਦੀ ਹੀ ਹਿੰਸਾ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ (ਜ਼ਬੂ 11:5; wp16.4 11)

ਯਹੋਵਾਹ ਨੇ ਮੁਕਤੀ ਦਿਵਾਉਣ ਦਾ ਜੋ ਵਾਅਦਾ ਕੀਤਾ ਹੈ, ਉਸ ʼਤੇ ਸੋਚ-ਵਿਚਾਰ ਕਰ ਕੇ ਅਸੀਂ ਧੀਰਜ ਨਾਲ ਨਵੀਂ ਦੀ ਉਡੀਕ ਕਰ ਸਕਾਂਗੇ (ਜ਼ਬੂ 13:5, 6; w17.08 6 ਪੈਰਾ 15)

ਇੱਦਾਂ ਕਰਨ ਦੀ ਕੋਸ਼ਿਸ਼ ਕਰੋ: ਹਿਜ਼ਕੀਏਲ 34:25 ਪੜ੍ਹੋ। ਫਿਰ ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ ਜਿੱਥੇ ਹਰ ਪਾਸੇ ਸ਼ਾਂਤੀ ਹੈ। –kr 236 ਪੈਰਾ 16.

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 14:1​—ਇਸ ਆਇਤ ਵਿਚ ਜਿਸ ਰਵੱਈਏ ਦੀ ਗੱਲ ਕੀਤੀ ਗਈ ਹੈ ਉਸ ਦਾ ਮਸੀਹੀਆਂ ʼਤੇ ਵੀ ਕਿਵੇਂ ਅਸਰ ਹੋ ਸਕਦਾ ਹੈ? (w13 9/15 19 ਪੈਰਾ 12)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(2 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਇਕ ਵਿਅਕਤੀ ਨੂੰ ਮੈਮੋਰੀਅਲ ʼਤੇ ਬੁਲਾਓ। (lmd ਪਾਠ 5 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(1 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਨੂੰ ਮੈਮੋਰੀਅਲ ʼਤੇ ਬੁਲਾਓ। (lmd ਪਾਠ 3 ਨੁਕਤਾ 4)

6. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਮੈਮੋਰੀਅਲ ਦੇ ਸੱਦਾ-ਪੱਤਰ ਵਿਚ ਦਿਲਚਸਪੀ ਦਿਖਾਉਂਦਾ ਹੈ। (lmd ਪਾਠ 7 ਨੁਕਤਾ 4)

7. ਚੇਲੇ ਬਣਾਉਣੇ

(5 ਮਿੰਟ) lff ਪਾਠ 13 ਹੁਣ ਤਕ ਅਸੀਂ ਸਿੱਖਿਆ, ਤੁਸੀਂ ਕੀ ਕਹੋਗੇ? ਤੇ ਟੀਚਾ। ਆਪਣੇ ਵਿਦਿਆਰਥੀ ਨੂੰ “ਇਹ ਵੀ ਦੇਖੋ” ਭਾਗ ਵਿੱਚੋਂ ਕੋਈ ਲੇਖ ਦਿਖਾ ਕੇ ਇਹ ਸਮਝਣ ਵਿਚ ਮਦਦ ਕਰੋ ਕਿ ਪਰਮੇਸ਼ੁਰ ਝੂਠੇ ਧਰਮਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। (th ਪਾਠ 12)

ਸਾਡੀ ਮਸੀਹੀ ਜ਼ਿੰਦਗੀ

ਗੀਤ 8

8. “ਯੁੱਧ ਦੇ ਹਥਿਆਰਾਂ ਨਾਲੋਂ ਬੁੱਧ ਚੰਗੀ ਹੈ”

(10 ਮਿੰਟ) ਚਰਚਾ।

ਅੱਜ ਪੂਰੀ ਦੁਨੀਆਂ ਵਿਚ ਹਿੰਸਾ ਜਾਂ ਮਾਰ-ਕੁਟਾਈ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਯਹੋਵਾਹ ਜਾਣਦਾ ਹੈ ਕਿ ਜਦੋਂ ਅਸੀਂ ਹਿੰਸਾ ਹੁੰਦਿਆਂ ਦੇਖਦੇ ਹਾਂ ਜਾਂ ਜਦੋਂ ਖ਼ੁਦ ਸਾਡੇ ਨਾਲ ਇੱਦਾਂ ਹੁੰਦਾ ਹੈ, ਤਾਂ ਅਸੀਂ ਕਿੰਨਾ ਡਰ ਜਾਂਦੇ ਹਾਂ ਤੇ ਪਰੇਸ਼ਾਨ ਹੋ ਜਾਂਦੇ ਹਾਂ। ਉਹ ਇਹ ਵੀ ਸਮਝਦਾ ਹੈ ਕਿ ਸਾਨੂੰ ਹਿਫਾਜ਼ਤ ਦੀ ਲੋੜ ਹੈ। ਉਹ ਆਪਣੇ ਬਚਨ ਬਾਈਬਲ ਰਾਹੀਂ ਇਕ ਤਰੀਕੇ ਨਾਲ ਸਾਡੀ ਹਿਫਾਜ਼ਤ ਕਰਦਾ ਹੈ।​—ਜ਼ਬੂ 12:5-7.

ਬਾਈਬਲ ਵਿਚ ਬੁੱਧ ਦੀਆਂ ਅਜਿਹੀਆਂ ਗੱਲਾਂ ਦੱਸੀਆਂ ਗਈਆਂ ਹਨ ਜੋ ‘ਯੁੱਧ ਦੇ ਹਥਿਆਰਾਂ ਨਾਲੋਂ ਚੰਗੀਆਂ ਹਨ’। (ਉਪ 9:18) ਜ਼ਰਾ ਗੌਰ ਕਰੋ ਕਿ ਹੇਠਾਂ ਦੱਸੇ ਬਾਈਬਲ ਦੇ ਅਸੂਲ ਸਾਡੀ ਹਿੰਸਾ ਦੇ ਸ਼ਿਕਾਰ ਹੋਣ ਤੋਂ ਬਚਣ ਵਿਚ ਕਿਵੇਂ ਮਦਦ ਕਰ ਸਕਦੇ ਹਨ।

  • ਉਪ 4:9, 10​—ਅਜਿਹੇ ਇਲਾਕਿਆਂ ਵਿਚ ਇਕੱਲਿਆਂ ਨਾ ਜਾਓ ਜਿੱਥੇ ਖ਼ਤਰਾ ਹੋਵੇ। ਨਾਲੇ ਇੱਦਾਂ ਦੇ ਹਲਾਤਾਂ ਤੋਂ ਵੀ ਦੂਰ ਰਹੋ ਜਿੱਥੇ ਤੁਹਾਨੂੰ ਖ਼ਤਰਾ ਹੋ ਸਕਦਾ ਹੈ

  • ਕਹਾ 22:3​—ਹਮੇਸ਼ਾ ਚੁਕੰਨੇ ਰਹੋ ਕਿ ਤੁਹਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ

  • ਕਹਾ 26:17​—ਦੂਜਿਆਂ ਦੇ ਝਗੜਿਆਂ ਵਿਚ ਲਤ ਨਾ ਅੜਾਓ

  • ਕਹਾ 17:14​—ਜੇ ਇੱਦਾਂ ਲੱਗਦਾ ਹੈ ਕਿ ਕਿਸੇ ਇਲਾਕੇ ਵਿਚ ਦੰਗੇ-ਫ਼ਸਾਦ ਹੋਣ ਵਾਲੇ ਹਨ, ਤਾਂ ਫ਼ੌਰਨ ਉੱਥੋਂ ਨਿਕਲ ਜਾਓ। ਨਾਲ ਜੇ ਲੱਗਦਾ ਹੈ ਕਿ ਕਿਸੇ ਜਗ੍ਹਾ ਧਰਨੇ ਦੇਣ ਲਈ ਭੀੜ ਇਕੱਠੀ ਹੋ ਰਹੀ ਹੈ, ਤਾਂ ਉੱਥੇ ਵੀ ਨਾ ਜਾਓ

  • ਲੂਕਾ 12:15​—ਆਪਣੀਆਂ ਚੀਜ਼ਾਂ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿਚ ਨਾ ਪਾਓ

ਨਿਹਚਾ ਕਰਨ ਵਾਲਿਆਂ ਦੀ ਰੀਸ ਕਰੋ, ਨਾ ਕਿ ਨਿਹਚਾ ਨਾ ਕਰਨ ਵਾਲਿਆਂ ਦੀ​—ਹਨੋਕ, ਨਾ ਕਿ ਲਾਮਕ ਦੀ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

ਚਾਹੇ ਕਿ ਇਹ ਪਰਿਵਾਰ ਜਿੱਥੇ ਰਹਿੰਦਾ ਸੀ ਉੱਥੇ ਹਿੰਸਾ ਦਾ ਬੋਲਬਾਲਾ ਸੀ, ਫਿਰ ਵੀ ਪਿਤਾ ਨੇ ਹਨੋਕ ਦੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਕੀ ਫ਼ੈਸਲਾ ਕੀਤਾ?​—ਇਬ. 11:5

ਕੁਝ ਹਾਲਾਤਾਂ ਵਿਚ ਇਕ ਮਸੀਹੀ ਨੂੰ ਸ਼ਾਇਦ ਖ਼ੁਦ ਨੂੰ ਜਾਂ ਆਪਣੀ ਧੰਨ-ਦੌਲਤ ਨੂੰ ਬਚਾਉਣ ਲਈ ਕੁਝ ਕਦਮ ਚੁੱਕਣੇ ਪੈਣ। ਪਰ ਇੱਦਾਂ ਕਰਦਿਆਂ ਉਸ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਦੀ ਜਾਨ ਨਾ ਲੈ ਬੈਠੇ ਜਾਂ ਖ਼ੂਨ ਦਾ ਦੋਸ਼ੀ ਨਾ ਬਣ ਜਾਵੇ।​—ਜ਼ਬੂ 51:14; ਜੁਲਾਈ 2017 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

9. ਮੈਮੋਰੀਅਲ ਦੀ ਮੁਹਿੰਮ ਸ਼ਨੀਵਾਰ 2 ਮਾਰਚ ਨੂੰ ਸ਼ੁਰੂ ਹੋਵੇਗੀ

(5 ਮਿੰਟ) ਇਕ ਬਜ਼ੁਰਗ ਦੁਆਰਾ ਭਾਸ਼ਣ। ਦੱਸੋ ਕਿ ਤੁਹਾਡੇ ਇਲਾਕੇ ਵਿਚ ਮੁਹਿੰਮ, ਖ਼ਾਸ ਭਾਸ਼ਣ ਅਤੇ ਮੈਮੋਰੀਅਲ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ। ਪ੍ਰਚਾਰਕਾਂ ਨੂੰ ਯਾਦ ਕਰਾਓ ਕਿ ਜੇ ਉਹ ਚਾਹੁਣ, ਤਾਂ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ਦੌਰਾਨ 15 ਘੰਟਿਆਂ ਦੀ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹਨ।

10. ਮੰਡਲੀ ਦੀ ਬਾਈਬਲ ਸਟੱਡੀ

(30 ਮਿੰਟ) lff 50 ਨੁਕਤੇ 1-5 ਅਤੇ “ਕੀ ਤੁਹਾਨੂੰ ਪਤਾ?” ਨਾਂ ਦੀ ਡੱਬੀ ਵਿੱਚੋਂ ਆਪਣੇ ਬੱਚਿਆਂ ਨੂੰ ਖ਼ਤਰਿਆਂ ਤੋਂ ਬਚਾਓ  ਨਾਂ ਦੀ ਵੀਡੀਓ ਚਲਾਓ ਤੇ ਚਰਚਾ ਕਰੋ।

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 134 ਅਤੇ ਪ੍ਰਾਰਥਨਾ