29 ਜਨਵਰੀ–4 ਫਰਵਰੀ
ਅੱਯੂਬ 40-42
ਗੀਤ 124 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਅੱਯੂਬ ਨਾਲ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
(10 ਮਿੰਟ)
ਯਾਦ ਰੱਖੋ ਕਿ ਯਹੋਵਾਹ ਦੇ ਮੁਕਾਬਲੇ ਤੁਸੀਂ ਬਹੁਤ ਘੱਟ ਜਾਣਦੇ ਹੋ (ਅੱਯੂ 42:1-3; w10 10/15 3-4 ਪੈਰੇ 4-6)
ਯਹੋਵਾਹ ਅਤੇ ਉਸ ਦਾ ਸੰਗਠਨ ਜੋ ਸਲਾਹ ਦਿੰਦਾ ਹੈ, ਉਸ ਨੂੰ ਕਬੂਲ ਕਰਨ ਲਈ ਤਿਆਰ ਰਹੋ (ਅੱਯੂ 42:5, 6; w17.06 25 ਪੈਰਾ 12)
ਮੁਸ਼ਕਲਾਂ ਦੇ ਬਾਵਜੂਦ ਵੀ ਵਫ਼ਾਦਾਰ ਰਹਿਣ ਵਾਲਿਆਂ ਨੂੰ ਯਹੋਵਾਹ ਇਨਾਮ ਦਿੰਦਾ ਹੈ (ਅੱਯੂ 42:10-12; ਯਾਕੂ 5:11; w22.06 25 ਪੈਰੇ 17-18)
2. ਹੀਰੇ-ਮੋਤੀ
(10 ਮਿੰਟ)
-
ਅੱਯੂ 42:7—ਅੱਯੂਬ ਦੇ ਤਿੰਨ ਦੋਸਤ ਅਸਲ ਵਿਚ ਕਿਸ ਖ਼ਿਲਾਫ਼ ਬੋਲ ਰਹੇ ਸਨ? ਇਹ ਗੱਲ ਜਾਣਨ ਨਾਲ ਅਸੀਂ ਉਦੋਂ ਕਿਵੇਂ ਧੀਰਜ ਨਾਲ ਪੇਸ਼ ਆ ਸਕਦੇ ਹਾਂ ਜਦੋਂ ਲੋਕ ਸਾਡਾ ਮਖੌਲ ਉਡਾਉਂਦੇ ਹਨ? (it-2 808)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਅੱਯੂਬ 42:1-17 (th ਪਾਠ 11)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਘਰ-ਮਾਲਕ ਈਸਾਈ ਨਹੀਂ ਹੈ। (lmd ਪਾਠ 5 ਨੁਕਤਾ 3)
5. ਚੇਲੇ ਬਣਾਉਣੇ
6. ਭਾਸ਼ਣ
(4 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 2—ਵਿਸ਼ਾ: ਧਰਤੀ ਕਦੇ ਨਾਸ਼ ਨਹੀਂ ਹੋਵੇਗੀ। (th ਪਾਠ 13)
ਗੀਤ 108
7. ਦੂਜਿਆਂ ਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਕਰਾਓ
(15 ਮਿੰਟ) ਚਰਚਾ।
ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਅਜਿਹੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਜੋ ਪਿਆਰ ਹੈ। (1 ਯੂਹੰ 4:8, 16) ਯਹੋਵਾਹ ਦਾ ਇਹੀ ਗੁਣ ਸਾਨੂੰ ਉਸ ਵੱਲ ਖਿੱਚਦਾ ਹੈ। ਨਾਲੇ ਉਸ ਦੇ ਪਿਆਰ ਕਰਕੇ ਅਸੀਂ ਉਸ ਦੇ ਦੋਸਤ ਬਣੇ ਰਹਿਣਾ ਚਾਹੁੰਦੇ ਹਾਂ। ਜਦੋਂ ਅਸੀਂ ਉਸ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਮਹਿਸੂਸ ਕਰ ਪਾਉਂਦੇ ਹਾਂ ਕਿ ਉਹ ਸਾਨੂੰ ਕਿੰਨਾ ਪਿਆਰ ਕਰਦਾ ਹੈ!
ਅਸੀਂ ਜਿਸ ਤਰੀਕੇ ਨਾਲ ਆਪਣੇ ਘਰਦਿਆਂ, ਭੈਣਾਂ-ਭਰਾਵਾਂ ਅਤੇ ਦੂਜਿਆਂ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਪਿਆਰ ਦੀ ਰੀਸ ਕਰਨ ਦੀ ਕਿੰਨੀ ਕੋਸ਼ਿਸ਼ ਕਰਦੇ ਹਾਂ। (ਅੱਯੂ 6:14; 1 ਯੂਹੰ 4:11) ਦੂਜਿਆਂ ਨੂੰ ਪਿਆਰ ਕਰਨ ਨਾਲ ਅਸੀਂ ਉਨ੍ਹਾਂ ਦੀ ਯਹੋਵਾਹ ਨੂੰ ਜਾਣਨ ਅਤੇ ਉਸ ਦੇ ਨੇੜੇ ਜਾਣ ਵਿਚ ਮਦਦ ਕਰਦੇ ਹਾਂ। ਪਰ ਇਸ ਤੋਂ ਉਲਟ ਜੇ ਅਸੀਂ ਦੂਜਿਆਂ ਨਾਲ ਪਿਆਰ ਨਹੀਂ ਕਰਦੇ, ਤਾਂ ਉਨ੍ਹਾਂ ਲਈ ਇਸ ਗੱਲ ʼਤੇ ਯਕੀਨ ਕਰਨਾ ਔਖਾ ਹੋ ਸਕਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ।
ਸਾਨੂੰ ਯਹੋਵਾਹ ਦੇ ਪਰਿਵਾਰ ਵਿਚ ਸੱਚਾ ਪਿਆਰ ਮਿਲਿਆ ਨਾਂ ਦੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
ਤੁਸੀਂ ਭੈਣ ਲਏਲਏ ਅਤੇ ਭੈਣ ਮਿਮੀ ਦੇ ਤਜਰਬੇ ਤੋਂ ਦੂਜਿਆਂ ਨੂੰ ਪਿਆਰ ਕਰਨ ਦੀ ਅਹਿਮੀਅਤ ਬਾਰੇ ਕੀ ਸਿੱਖਿਆ?
ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਕਰਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
-
ਸਾਨੂੰ ਉਨ੍ਹਾਂ ਨੂੰ ਯਹੋਵਾਹ ਦੀਆਂ ਅਨਮੋਲ ਭੇਡਾਂ ਸਮਝਣਾ ਚਾਹੀਦਾ ਹੈ।—ਜ਼ਬੂ 100:3
-
ਸਾਨੂੰ ਆਪਣੀ ਗੱਲਬਾਤ ਰਾਹੀਂ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ।—ਅਫ਼ 4:29
-
ਸਾਨੂੰ ਉਨ੍ਹਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ।—ਮੱਤੀ 7:11, 12
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) lff ਪਾਠ 48 ਨੁਕਤੇ 1-4