20-26 ਜਨਵਰੀ
ਜ਼ਬੂਰ 138-139
ਗੀਤ 93 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਡਰ ਦੇ ਮਾਰੇ ਪਿੱਛੇ ਨਾ ਹਟੋ
(10 ਮਿੰਟ)
ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ (ਜ਼ਬੂ 138:1)
ਜੇ ਤੁਹਾਨੂੰ ਸਭਾਵਾਂ ਵਿਚ ਜਵਾਬ ਦੇਣ ਤੋਂ ਡਰ ਲੱਗੇ, ਤਾਂ ਯਹੋਵਾਹ ਤੋਂ ਮਦਦ ਮੰਗੋ (ਜ਼ਬੂ 138:3)
ਡਰ ਲੱਗਣਾ ਚੰਗੀ ਗੱਲ ਦੀ ਨਿਸ਼ਾਨੀ ਹੈ (ਜ਼ਬੂ 138:6; w19.01 10 ਪੈਰਾ 10)
ਸੁਝਾਅ: ਜਿੰਨਾ ਛੋਟਾ ਜਵਾਬ, ਉੱਨੀ ਘੱਟ ਘਬਰਾਹਟ।—w23.04 21 ਪੈਰਾ 7.
2. ਹੀਰੇ-ਮੋਤੀ
(10 ਮਿੰਟ)
-
ਜ਼ਬੂ 139:21, 22—ਕੀ ਮਸੀਹੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰਿਆਂ ਨੂੰ ਮਾਫ਼ ਕਰਨ? (it-1 862 ਪੈਰਾ 4)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਜ਼ਬੂ 139:1-18 (th ਪਾਠ 2)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। (lmd ਪਾਠ 2 ਨੁਕਤਾ 3)
5. ਚੇਲੇ ਬਣਾਉਣੇ
(4 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਅਤੇ ਦਿਖਾਓ ਕਿ ਇਹ ਕਿਵੇਂ ਕੀਤੀ ਜਾਂਦੀ ਹੈ। (lmd ਪਾਠ 10 ਨੁਕਤਾ 3)
6. ਭਾਸ਼ਣ
ਗੀਤ 59
7. ਸ਼ਰਮੀਲੇ ਸੁਭਾਅ ਦੇ ਬਾਵਜੂਦ ਵੀ ਤੁਹਾਨੂੰ ਯਹੋਵਾਹ ਦੀ ਸੇਵਾ ਕਰਨ ਵਿਚ ਮਜ਼ਾ ਆ ਸਕਦਾ ਹੈ
(15 ਮਿੰਟ) ਚਰਚਾ।
ਕੀ ਤੁਸੀਂ ਸ਼ਰਮੀਲੇ ਸੁਭਾਅ ਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਵੱਲ ਧਿਆਨ ਨਾ ਦੇਣ? ਕੀ ਤੁਹਾਨੂੰ ਲੋਕਾਂ ਨਾਲ ਗੱਲ ਕਰਨ ਦੇ ਖ਼ਿਆਲ ਤੋਂ ਹੀ ਘਬਰਾਹਟ ਹੋਣ ਲੱਗ ਪੈਂਦੀ ਹੈ? ਕਦੇ-ਕਦੇ ਸ਼ਰਮੀਲੇ ਹੋਣ ਕਰਕੇ ਸ਼ਾਇਦ ਅਸੀਂ ਉਹ ਕੰਮ ਕਰਨ ਤੋਂ ਝਿਜਕੀਏ ਜੋ ਅਸੀਂ ਕਰਨੇ ਚਾਹੁੰਦੇ ਹਾਂ। ਪਰ ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਆਪਣੇ ਸ਼ਰਮੀਲੇ ਸੁਭਾਅ ʼਤੇ ਕਾਬੂ ਪਾਇਆ ਹੈ। ਇਸ ਕਰਕੇ ਉਹ ਨਾ ਸਿਰਫ਼ ਪ੍ਰਚਾਰ ਵਿਚ ਦੂਜਿਆਂ ਨੂੰ ਬਾਈਬਲ ਬਾਰੇ ਦੱਸਦੇ ਹਨ, ਸਗੋਂ ਉਨ੍ਹਾਂ ਨੂੰ ਇੱਦਾਂ ਕਰ ਕੇ ਮਜ਼ਾ ਵੀ ਆਉਂਦਾ ਹੈ। ਅਸੀਂ ਅਜਿਹੇ ਭੈਣਾਂ-ਭਰਾਵਾਂ ਤੋਂ ਕੀ ਸਿੱਖ ਸਕਦੇ ਹਾਂ?
ਸ਼ਰਮੀਲੇ ਸੁਭਾਅ ਦੇ ਬਾਵਜੂਦ ਮੈਂ ਜੀ-ਜਾਨ ਨਾਲ ਸੇਵਾ ਕੀਤੀ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
-
ਜਦੋਂ ਭੈਣ ਲੀ ਨੇ ਆਪਣੀ ਦਾਦੀ ਦੀ ਗੱਲ ਮੰਨੀ ਕਿ ਉਹ “ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰੇ,” ਤਾਂ ਉਸ ਨੂੰ ਕੀ ਫ਼ਾਇਦਾ ਹੋਇਆ?
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਮੂਸਾ, ਯਿਰਮਿਯਾਹ ਅਤੇ ਤਿਮੋਥਿਉਸ ਵੀ ਸ਼ਰਮੀਲੇ ਸੁਭਾਅ ਦੇ ਸਨ। (ਕੂਚ 3:11; 4:10; ਯਿਰ 1:6-8; 1 ਤਿਮੋ 4:12) ਸ਼ਰਮੀਲੇ ਹੋਣ ਦੇ ਬਾਵਜੂਦ ਵੀ ਉਹ ਯਹੋਵਾਹ ਦੀ ਸੇਵਾ ਵਿਚ ਵੱਡੇ-ਵੱਡੇ ਕੰਮ ਕਰ ਸਕੇ ਕਿਉਂਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ। (ਕੂਚ 4:12; ਯਿਰ 20:11; 2 ਤਿਮੋ 1:6-8)
ਯਸਾਯਾਹ 43:1, 2 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
-
ਯਹੋਵਾਹ ਆਪਣੇ ਲੋਕਾਂ ਨਾਲ ਕੀ ਵਾਅਦਾ ਕਰਦਾ ਹੈ?
ਅੱਜ ਯਹੋਵਾਹ ਸ਼ਰਮੀਲੇ ਸੁਭਾਅ ਦੇ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦਾ ਹੈ ਤਾਂਕਿ ਉਨ੍ਹਾਂ ਨੂੰ ਉਸ ਦੀ ਸੇਵਾ ਕਰ ਕੇ ਮਜ਼ਾ ਆਵੇ?
ਬਪਤਿਸਮਾ ਲੈ ਕੇ ਆਪਣੀ ਖ਼ੁਸ਼ੀ ਵਧਾਓ—ਕੁਝ ਹਿੱਸਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:
-
ਭੈਣ ਜੈਕਸਨ ਨੇ ਪ੍ਰਚਾਰ ਦੌਰਾਨ ਯਹੋਵਾਹ ਦਾ ਸਾਥ ਤੇ ਉਸ ਦੀ ਤਾਕਤ ਕਿਵੇਂ ਮਹਿਸੂਸ ਕੀਤੀ?
-
ਪ੍ਰਚਾਰ ਵਿਚ ਹਿੱਸਾ ਲੈਣ ਨਾਲ ਇਕ ਸ਼ਰਮੀਲੇ ਵਿਅਕਤੀ ਨੂੰ ਕੀ ਫ਼ਾਇਦਾ ਹੋ ਸਕਦਾ ਹੈ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 10 ਪੈਰੇ 13-21