24 ਫਰਵਰੀ–2 ਮਾਰਚ
ਕਹਾਉਤਾਂ 2
ਗੀਤ 35 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਤੁਹਾਨੂੰ ਦਿਲ ਲਾ ਕੇ ਨਿੱਜੀ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
(10 ਮਿੰਟ)
ਅਸੀਂ ਦਿਖਾ ਸਕਾਂਗੇ ਕਿ ਸੱਚਾਈ ਸਾਡੇ ਲਈ ਕਿੰਨੀ ਅਨਮੋਲ ਹੈ (ਕਹਾ 2:3, 4; w22.08 18 ਪੈਰਾ 16)
ਅਸੀਂ ਸਹੀ ਫ਼ੈਸਲੇ ਕਰ ਸਕਾਂਗੇ (ਕਹਾ 2:5-7; w22.10 19 ਪੈਰੇ 3-4)
ਸਾਡੀ ਨਿਹਚਾ ਮਜ਼ਬੂਤ ਹੋਵੇਗੀ (ਕਹਾ 2:11, 12; w16.09 23 ਪੈਰੇ 2-3)
ਖ਼ੁਦ ਨੂੰ ਪੁੱਛੋ, ‘ਮੈਂ ਨਿੱਜੀ ਅਧਿਐਨ ਲਗਾਤਾਰ ਅਤੇ ਹੋਰ ਵੀ ਚੰਗੀ ਤਰ੍ਹਾਂ ਕਿਵੇਂ ਕਰ ਸਕਦਾ ਹਾਂ?’
2. ਹੀਰੇ-ਮੋਤੀ
(10 ਮਿੰਟ)
-
ਕਹਾ 2:7—ਯਹੋਵਾਹ “ਖਰੇ ਰਾਹ ʼਤੇ ਚੱਲਣ ਵਾਲਿਆਂ ਲਈ ਢਾਲ” ਕਿਵੇਂ ਹੈ? (it-1 1211 ਪੈਰਾ 4)
-
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 2:1-22 (th ਪਾਠ 12)
4. ਗੱਲਬਾਤ ਸ਼ੁਰੂ ਕਰਨੀ
(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਨੂੰ ਦੱਸੋ ਕਿ ਉਹ ਵਿਆਹੇ ਜੋੜਿਆਂ ਲਈ jw.org ਤੋਂ ਜਾਣਕਾਰੀ ਕਿਵੇਂ ਲੱਭ ਸਕਦਾ ਹੈ। (lmd ਪਾਠ 1 ਨੁਕਤਾ 3)
5. ਦੁਬਾਰਾ ਮਿਲਣਾ
(3 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। ਵਿਅਕਤੀ ਨੂੰ ਉਸ ਵਿਸ਼ੇ ਬਾਰੇ ਕੋਈ ਰਸਾਲਾ ਦਿਓ ਜਿਸ ਵਿਚ ਉਸ ਨੇ ਪਿਛਲੀ ਵਾਰ ਦਿਲਚਸਪੀ ਦਿਖਾਈ ਸੀ। (lmd ਪਾਠ 9 ਨੁਕਤਾ 3)
6. ਭਾਸ਼ਣ
(5 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 8—ਵਿਸ਼ਾ: ਪਤੀ-ਪਤਨੀ ਨੂੰ ਇਕ-ਦੂਜੇ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। (th ਪਾਠ 13)
ਗੀਤ 96
7. ਕੀ ਤੁਸੀਂ ਲੁਕਿਆ ਹੋਇਆ ਖ਼ਜ਼ਾਨਾ ਲੱਭਣਾ ਚਾਹੁੰਦੇ ਹੋ?
(15 ਮਿੰਟ) ਚਰਚਾ।
ਦੁਨੀਆਂ ਦਾ ਸਭ ਤੋਂ ਅਨਮੋਲ ਖ਼ਜ਼ਾਨਾ ਹੈ, ਯਹੋਵਾਹ ਬਾਰੇ ਜਾਣਨਾ। ਇਹ ਖ਼ਜ਼ਾਨਾ ਬਾਈਬਲ ਵਿਚ ਹੈ। (ਕਹਾ 2:4, 5) ਇਸ ਲਈ ਬੱਚਿਓ, ਇਸ ਨੂੰ ਲੱਭਣ ਲਈ ਤੁਹਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਪੈਣੀ ਅਤੇ ਪੜ੍ਹੀਆਂ ਗੱਲਾਂ ਬਾਰੇ ਹੋਰ ਖੋਜਬੀਨ ਕਰਨੀ ਪੈਣੀ। ਇੱਦਾਂ ਕਰ ਕੇ ਤੁਸੀਂ ਬਹੁਤ ਕੁਝ ਸਿੱਖੋਗੇ ਤੇ ਤੁਹਾਨੂੰ ਮਜ਼ਾ ਆਵੇਗਾ।
-
ਬਾਈਬਲ ਪੜ੍ਹਦਿਆਂ ਤੁਸੀਂ ਖ਼ੁਦ ਤੋਂ ਕਿਹੜੇ ਸਵਾਲ ਪੁੱਛ ਸਕਦੇ ਹੋ? (w24.02 32 ਪੈਰੇ 2-3)
-
ਜਵਾਬ ਲੱਭਣ ਲਈ ਤੁਸੀਂ ਕਿਹੜੇ ਔਜ਼ਾਰ ਵਰਤ ਸਕਦੇ ਹੋ?
ਯਹੋਵਾਹ ਦੇ ਦੋਸਤਾਂ ਤੋਂ ਸਿੱਖੋ ਭਾਗ ਵਿਚ ਦਿੱਤੀਆਂ ਵੀਡੀਓ ਤੋਂ ਤੁਸੀਂ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨਾ ਸਿੱਖ ਸਕਦੇ ਹੋ
ਯਹੋਵਾਹ ਦੇ ਦੋਸਤਾਂ ਤੋਂ ਸਿੱਖੋ—ਹਾਬਲ ਵੀਡੀਓ ਚਲਾਓ।
ਉਤਪਤ 4:2-4 ਅਤੇ ਇਬਰਾਨੀਆਂ 11:4 ਪੜ੍ਹੋ।ਫਿਰ ਹਾਜ਼ਰੀਨ ਨੂੰ ਪੁੱਛੋ:
-
ਹਾਬਲ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਦਾ ਦੋਸਤ ਸੀ?
-
ਯਹੋਵਾਹ ʼਤੇ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਹਾਬਲ ਨੇ ਕੀ ਕੀਤਾ?
-
ਯਹੋਵਾਹ ʼਤੇ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
8. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 12 ਪੈਰੇ 7-13, ਸਫ਼ਾ 97 ʼਤੇ ਡੱਬੀ