Skip to content

Skip to table of contents

27 ਜਨਵਰੀ–2 ਫਰਵਰੀ

ਜ਼ਬੂਰ 140-143

27 ਜਨਵਰੀ–2 ਫਰਵਰੀ

ਗੀਤ 44 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਪ੍ਰਾਰਥਨਾ ਅਨੁਸਾਰ ਕਦਮ ਚੁੱਕੋ

(10 ਮਿੰਟ)

ਸਲਾਹ ਨੂੰ ਸਵੀਕਾਰ ਕਰੋ (ਜ਼ਬੂ 141:5; w22.02 12 ਪੈਰੇ 13-14)

ਸੋਚੋ ਕਿ ਯਹੋਵਾਹ ਨੇ ਤੁਹਾਡੀ ਕਿਵੇਂ ਮਦਦ ਕੀਤੀ ਹੈ (ਜ਼ਬੂ 143:5; w10 3/15 32 ਪੈਰਾ 4)

ਹਾਲਾਤਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ (ਜ਼ਬੂ 143:10; w15 3/15 32 ਪੈਰਾ 2)

ਜ਼ਬੂਰ 140-143 ਵਿਚ ਸਿਰਫ਼ ਇਹੀ ਨਹੀਂ ਦੱਸਿਆ ਗਿਆ ਕਿ ਦਾਊਦ ਨੇ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ, ਸਗੋਂ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਾਰਥਨਾ ਕਰਨ ਤੋਂ ਬਾਅਦ ਉਸ ਨੇ ਕਿਹੜੇ ਕਦਮ ਚੁੱਕੇ ਸਨ।

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 140:3​—ਦਾਊਦ ਨੇ ਕਿਉਂ ਕਿਹਾ ਕਿ ਦੁਸ਼ਟਾਂ ਦੀ ਜੀਭ ਸੱਪ ਵਾਂਗ ਹੈ? (it-2 1151)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਕਿਸੇ ਵਿਅਕਤੀ ਦੀ ਮਦਦ ਕਰਨ ਤੋਂ ਬਾਅਦ ਉਸ ਨਾਲ ਗੱਲਬਾਤ ਸ਼ੁਰੂ ਕਰੋ। (lmd ਪਾਠ 3 ਨੁਕਤਾ 5)

5. ਦੁਬਾਰਾ ਮਿਲਣਾ

(3 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਇਕ ਵਿਅਕਤੀ ਕਹਿੰਦਾ ਹੈ ਕਿ ਉਹ ਬਿਜ਼ੀ ਹੈ। (lmd ਪਾਠ 7 ਨੁਕਤਾ 3)

6. ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ

(5 ਮਿੰਟ) ਪ੍ਰਦਰਸ਼ਨ। ijwfq 21​—ਵਿਸ਼ਾ: ਯਹੋਵਾਹ ਦੇ ਗਵਾਹ ਲਹੂ ਕਿਉਂ ਨਹੀਂ ਲੈਂਦੇ? (th ਪਾਠ 7)

ਸਾਡੀ ਮਸੀਹੀ ਜ਼ਿੰਦਗੀ

ਗੀਤ 141

7. ਹੁਣ ਤੋਂ ਹੀ ਤਿਆਰੀ ਕਰੋ ਤਾਂਕਿ ਕਿਸੇ ਇਲਾਜ ਜਾਂ ਓਪਰੇਸ਼ਨ ਬਾਰੇ ਤੁਸੀਂ ਸਹੀ ਫ਼ੈਸਲੇ ਲੈ ਸਕੋ

(15 ਮਿੰਟ) ਚਰਚਾ।

ਯਹੋਵਾਹ ਵਾਅਦਾ ਕਰਦਾ ਹੈ ਕਿ ਉਹ “ਬਿਪਤਾ ਦੇ ਵੇਲੇ ਆਸਾਨੀ ਨਾਲ ਮਿਲਣ ਵਾਲੀ ਮਦਦ” ਸਾਬਤ ਹੋਵੇਗਾ। (ਜ਼ਬੂ 46:1) ਜਦੋਂ ਸਾਨੂੰ ਕੋਈ ਇਲਾਜ ਜਾਂ ਓਪਰੇਸ਼ਨ ਕਰਾਉਣਾ ਪੈਂਦਾ ਹੈ, ਤਾਂ ਸਾਨੂੰ ਚਿੰਤਾ ਹੋ ਸਕਦੀ ਹੈ। ਪਰ ਇੱਦਾਂ ਦੇ ਹਾਲਾਤ ਖੜ੍ਹੇ ਹੋਣ ਤੋਂ ਪਹਿਲਾਂ ਹੀ ਯਹੋਵਾਹ ਸਾਨੂੰ ਪੂਰੀ ਤਰ੍ਹਾਂ ਤਿਆਰ ਕਰਦਾ ਹੈ। ਜਿਵੇਂ, ਉਸ ਨੇ ਆਪਣੇ ਸੰਗਠਨ ਰਾਹੀਂ ਡਿਉਰਬਲ ਪਾਵਰ ਆਫ਼ ਅਟਾਰਨੀ ਕਾਰਡ (ਡੀ. ਪੀ. ਏ.), ਸ਼ਨਾਖਤੀ ਕਾਰਡ  a ਅਤੇ ਦਵਾਈਆਂ ਨਾਲ ਜੁੜੀ ਹੋਰ ਜਾਣਕਾਰੀ b ਤਿਆਰ ਕਰਵਾਈ ਹੈ। ਉਸ ਦੇ ਸੰਗਠਨ ਨੇ ਹਸਪਤਾਲ ਸੰਪਰਕ ਕਮੇਟੀ (ਐੱਚ. ਐੱਲ. ਸੀ.) ਦਾ ਵੀ ਪ੍ਰਬੰਧ ਕੀਤਾ ਹੈ। ਇਨ੍ਹਾਂ ਸਾਰਿਆਂ ਪ੍ਰਬੰਧਾਂ ਦੀ ਮਦਦ ਨਾਲ ਅਸੀਂ ਖ਼ੂਨ ਦੇ ਮਾਮਲੇ ਵਿਚ ਪਰਮੇਸ਼ੁਰ ਦਾ ਕਾਨੂੰਨ ਮੰਨ ਸਕਦੇ ਹਾਂ।​—ਰਸੂ 15:28, 29.

ਕੀ ਤੁਸੀਂ ਇਲਾਜ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ? ਵੀਡੀਓ ਚਲਾਓ। ਫਿਰ ਹਾਜ਼ਰੀਨ ਨੂੰ ਪੁੱਛੋ:

  • ਡੀ. ਪੀ. ਏ. ਕਾਰਡ ਭਰ ਕੇ ਰੱਖਣ ਨਾਲ ਕੁਝ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦਾ ਹੋਇਆ ਹੈ?

  • ਗਰਭਵਤੀ ਮਾਵਾਂ ਲਈ ਜਾਣਕਾਰੀ (S-401) ਨਾਲ ਕੁਝ ਮਸੀਹੀਆਂ ਨੂੰ ਕੀ ਫ਼ਾਇਦਾ ਹੋਇਆ ਹੈ?

  • ਜਦੋਂ ਵੀ ਸਾਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪਵੇ ਜਾਂ ਕੋਈ ਓਪਰੇਸ਼ਨ ਜਾਂ ਥੈਰੇਪੀ ਕਰਾਉਣੀ ਪਵੇ, ਜਿਵੇਂ ਕੈਂਸਰ ਨਾਲ ਜੁੜੀ ਕੀਮੋਥੈਰੇਪੀ, ਤਾਂ ਸਾਨੂੰ ਛੇਤੀ ਤੋਂ ਛੇਤੀ ਐੱਚ. ਐੱਲ. ਸੀ. ਦੇ ਭਰਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਸਾਨੂੰ ਇੱਦਾਂ ਉਦੋਂ ਵੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਲੱਗੇ ਕਿ ਖ਼ੂਨ ਨਾਲ ਜੁੜਿਆ ਕੋਈ ਮਸਲਾ ਖੜ੍ਹਾ ਨਹੀਂ ਹੋਵੇਗਾ। ਇਹ ਸਲਾਹ ਮੰਨਣੀ ਵਧੀਆ ਕਿਉਂ ਹੈ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 103 ਅਤੇ ਪ੍ਰਾਰਥਨਾ

a ਬਪਤਿਸਮਾ-ਪ੍ਰਾਪਤ ਪ੍ਰਚਾਰਕ ਸਾਹਿੱਤ ਸੰਭਾਲਣ ਵਾਲੇ ਭਰਾ ਤੋਂ ਆਪਣੇ ਲਈ ਡੀ. ਪੀ. ਏ. ਕਾਰਡ ਲੈ ਸਕਦੇ ਹਨ ਅਤੇ ਆਪਣੇ ਨਾਬਾਲਗ ਬੱਚਿਆਂ ਲਈ ਸ਼ਨਾਖਤੀ ਕਾਰਡ ਲੈ ਸਕਦੇ ਹਨ।

b ਲੋੜ ਪੈਣ ਤੇ ਤੁਸੀਂ ਬਜ਼ੁਰਗਾਂ ਤੋਂ ਇਨ੍ਹਾਂ ਵਿੱਚੋਂ ਕੋਈ ਵੀ ਫ਼ਾਰਮ ਲੈ ਸਕਦੇ ਹੋ: ਗਰਭਵਤੀ ਮਾਵਾਂ ਲਈ ਜਾਣਕਾਰੀ (S-401) ਅਤੇ ਓਪਰੇਸ਼ਨ ਜਾਂ ਕੀਮੋਥੈਰੇਪੀ ਕਰਾਉਣ ਵਾਲਿਆਂ ਲਈ ਜਾਣਕਾਰੀ (S-407) ਅਤੇ ਉਨ੍ਹਾਂ ਮਾਪਿਆਂ ਲਈ ਜਾਣਕਾਰੀ ਜਿਨ੍ਹਾਂ ਦੇ ਬੱਚਿਆਂ ਨੂੰ ਇਲਾਜ ਦੀ ਲੋੜ ਹੈ (S-55)।