Skip to content

Skip to table of contents

3-9 ਫਰਵਰੀ

ਜ਼ਬੂਰ 144-146

3-9 ਫਰਵਰੀ

ਗੀਤ 145 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. “ਖ਼ੁਸ਼ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!”

(10 ਮਿੰਟ)

ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜਿਹੜੇ ਉਸ ʼਤੇ ਭਰੋਸਾ ਰੱਖਦੇ ਹਨ (ਜ਼ਬੂ 144:11-15; w18.04 32 ਪੈਰੇ 2-3)

ਅਸੀਂ ਆਪਣੀ ਉਮੀਦ ਕਰਕੇ ਬਹੁਤ ਖ਼ੁਸ਼ ਹਾਂ (ਜ਼ਬੂ 146:5; w22.10 28 ਪੈਰੇ 16-17)

ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਹਮੇਸ਼ਾ ਖ਼ੁਸ਼ ਰਹਿਣਗੇ (ਜ਼ਬੂ 146:10; w18.01 26 ਪੈਰੇ 19-20)

ਜਦੋਂ ਅਸੀਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਮੁਸ਼ਕਲਾਂ ਆਉਣ ਤੇ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 145:15, 16​—ਇਨ੍ਹਾਂ ਆਇਤਾਂ ਮੁਤਾਬਕ ਸਾਨੂੰ ਜਾਨਵਰਾਂ ਨਾਲ ਕਿੱਦਾਂ ਦਾ ਸਲੂਕ ਕਰਨਾ ਚਾਹੀਦਾ ਹੈ? (it-1 111 ਪੈਰਾ 9)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਘਰ-ਘਰ ਪ੍ਰਚਾਰ। ਵਿਅਕਤੀ ਦੱਸਦਾ ਹੈ ਕਿ ਉਹ ਯੂਨੀਵਰਸਿਟੀ ਦਾ ਇਕ ਵਿਦਿਆਰਥੀ ਹੈ। (lmd ਪਾਠ 1 ਨੁਕਤਾ 5)

5. ਦੁਬਾਰਾ ਮਿਲਣਾ

(4 ਮਿੰਟ) ਮੌਕਾ ਮਿਲਣ ਤੇ ਗਵਾਹੀ ਦੇਣੀ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਵੀਡੀਓ ਦਿਖਾਓ ਅਤੇ ਚਰਚਾ ਕਰੋ। (ਪਰ ਵੀਡੀਓ ਨਾ ਚਲਾਓ।) (lmd ਪਾਠ 7 ਨੁਕਤਾ 4)

6. ਭਾਸ਼ਣ

(4 ਮਿੰਟ) lmd ਵਧੇਰੇ ਜਾਣਕਾਰੀ 1 ਨੁਕਤਾ 7​—ਵਿਸ਼ਾ: ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ। (th ਪਾਠ 1)

ਸਾਡੀ ਮਸੀਹੀ ਜ਼ਿੰਦਗੀ

ਗੀਤ 59

7. ਯਹੋਵਾਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ

(10 ਮਿੰਟ) ਚਰਚਾ।

ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ। (1 ਤਿਮੋ 1:11) ਉਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ। ਇਸ ਲਈ ਉਸ ਨੇ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਹਨ। (ਉਪ 3:12, 13) ਇਨ੍ਹਾਂ ਵਿੱਚੋਂ ਦੋ ਤੋਹਫ਼ਿਆਂ ʼਤੇ ਧਿਆਨ ਦਿਓ​—ਅਲੱਗ-ਅਲੱਗ ਖਾਣੇ ਦਾ ਸੁਆਦ ਲੈਣ ਅਤੇ ਸੁਣਨ ਦੀ ਕਾਬਲੀਅਤ।

ਸ੍ਰਿਸ਼ਟੀ ਸਬੂਤ ਦਿੰਦੀ ਹੈ ਕਿ ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ​—ਸੁਆਦੀ ਖਾਣਾ ਅਤੇ ਸੁਣਨ ਦੀ ਕਾਬਲੀਅਤ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਯਹੋਵਾਹ ਨੇ ਸਾਨੂੰ ਖਾਣੇ ਦਾ ਸੁਆਦ ਲੈਣ ਅਤੇ ਸੁਣਨ ਦੀ ਕਾਬਲੀਅਤ ਦੇ ਜੋ ਤੋਹਫ਼ੇ ਦਿੱਤੇ ਹਨ, ਉਸ ਤੋਂ ਤੁਹਾਨੂੰ ਕਿਵੇਂ ਯਕੀਨ ਹੁੰਦਾ ਹੈ ਕਿ ਉਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ?

ਜ਼ਬੂਰ 32:8 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਰਹੋ, ਇਹ ਜਾਣ ਕੇ ਤੁਹਾਨੂੰ ਬਾਈਬਲ ਅਤੇ ਉਸ ਦੇ ਸੰਗਠਨ ਤੋਂ ਮਿਲਣ ਵਾਲੀਆਂ ਹਿਦਾਇਤਾਂ ਮੰਨਣ ਦੀ ਹੱਲਾਸ਼ੇਰੀ ਕਿੱਦਾਂ ਮਿਲਦੀ ਹੈ?

8. ਮੰਡਲੀ ਦੀਆਂ ਲੋੜਾਂ

(5 ਮਿੰਟ)

9. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 129 ਅਤੇ ਪ੍ਰਾਰਥਨਾ