Skip to content

Skip to table of contents

6-12 ਜਨਵਰੀ

ਜ਼ਬੂਰ 127-134

6-12 ਜਨਵਰੀ

ਗੀਤ 134 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

1. ਮਾਪਿਓ​—ਆਪਣੀ ਅਨਮੋਲ ਵਿਰਾਸਤ ਦੀ ਦੇਖ-ਭਾਲ ਕਰਦੇ ਰਹੋ

(10 ਮਿੰਟ)

ਮਾਪੇ ਭਰੋਸਾ ਰੱਖ ਸਕਦੇ ਹਨ ਕਿ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਯਹੋਵਾਹ ਉਨ੍ਹਾਂ ਦੀ ਜ਼ਰੂਰ ਮਦਦ ਕਰੇਗਾ (ਜ਼ਬੂ 127:1, 2)

ਬੱਚੇ ਯਹੋਵਾਹ ਤੋਂ ਮਿਲੀ ਅਨਮੋਲ ਵਿਰਾਸਤ ਹਨ (ਜ਼ਬੂ 127:3; w21.08 5 ਪੈਰਾ 9)

ਹਰੇਕ ਬੱਚੇ ਦੀ ਲੋੜ ਦੇ ਹਿਸਾਬ ਨਾਲ ਉਨ੍ਹਾਂ ਨੂੰ ਸਿਖਲਾਈ ਦਿਓ (ਜ਼ਬੂ 127:4; w19.12 26 ਪੈਰਾ 20)

ਜਦੋਂ ਮਾਪੇ ਯਹੋਵਾਹ ʼਤੇ ਭਰੋਸਾ ਰੱਖਦੇ ਹਨ ਅਤੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਆਪਣੀ ਪੂਰੀ ਵਾਹ ਲਾਉਂਦੇ ਹਨ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ

2. ਹੀਰੇ-ਮੋਤੀ

(10 ਮਿੰਟ)

  • ਜ਼ਬੂ 128:3​—ਜ਼ਬੂਰਾਂ ਦੇ ਲਿਖਾਰੀ ਨੇ ਇੱਦਾਂ ਕਿਉਂ ਕਿਹਾ ਕਿ ਪੁੱਤਰ ਜ਼ੈਤੂਨ ਦੇ ਦਰਖ਼ਤ ਦੀਆਂ ਲਗਰਾਂ ਵਾਂਗ ਹਨ? (it-1 543)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

3. ਬਾਈਬਲ ਪੜ੍ਹਾਈ

ਪ੍ਰਚਾਰ ਵਿਚ ਮਾਹਰ ਬਣੋ

4. ਗੱਲਬਾਤ ਸ਼ੁਰੂ ਕਰਨੀ

(3 ਮਿੰਟ) ਮੌਕਾ ਮਿਲਣ ਤੇ ਗਵਾਹੀ। (lmd ਪਾਠ 1 ਨੁਕਤਾ 3)

5. ਗੱਲਬਾਤ ਸ਼ੁਰੂ ਕਰਨੀ

(4 ਮਿੰਟ) ਮੌਕਾ ਮਿਲਣ ਤੇ ਗਵਾਹੀ। ਵਿਅਕਤੀ ਕੁਝ ਅਜਿਹਾ ਕਹਿੰਦਾ ਹੈ ਜੋ ਬਾਈਬਲ ਦੀਆਂ ਸਿੱਖਿਆਵਾਂ ਤੋਂ ਅਲੱਗ ਹੈ। (lmd ਪਾਠ 5 ਨੁਕਤਾ 4)

6. ਚੇਲੇ ਬਣਾਉਣੇ

(5 ਮਿੰਟ) lff ਪਾਠ 16 ਨੁਕਤੇ 4-5. ਤੁਸੀਂ ਕਿਤੇ ਜਾਣਾ ਹੈ। ਇਸ ਲਈ ਆਪਣੇ ਵਿਦਿਆਰਥੀ ਨੂੰ ਦੱਸੋ ਕਿ ਤੁਸੀਂ ਉਸ ਦੀ ਸਟੱਡੀ ਕਰਾਉਣ ਲਈ ਕਿਹੜੇ ਇੰਤਜ਼ਾਮ ਕੀਤੇ ਹਨ। (lmd ਪਾਠ 10 ਨੁਕਤਾ 4)

ਸਾਡੀ ਮਸੀਹੀ ਜ਼ਿੰਦਗੀ

ਗੀਤ 13

7. ਮਾਪਿਓ​—ਕੀ ਤੁਸੀਂ ਸਿਖਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਵਰਤ ਰਹੇ ਹੋ?

(15 ਮਿੰਟ) ਚਰਚਾ।

ਯਹੋਵਾਹ ਦੇ ਸੰਗਠਨ ਨੇ ਅਜਿਹੀ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਰਾਹੀਂ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾ ਸਕਦੇ ਹਨ। ਪਰ ਬੱਚਿਆਂ ਨੂੰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਆਪਣੀ ਵਧੀਆ ਮਿਸਾਲ ਰਾਹੀਂ ਸਿਖਾਉਣਾ।​—ਬਿਵ 6:5-9.

ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਉਣ ਲਈ ਇਹੀ ਸਭ ਤੋਂ ਵਧੀਆ ਤਰੀਕਾ ਅਪਣਾਇਆ।

ਯੂਹੰਨਾ 13:13-15 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:

  • ਤੁਹਾਨੂੰ ਕਿਉਂ ਲੱਗਦਾ ਹੈ ਕਿ ਯਿਸੂ ਨੇ ਜਿੱਦਾਂ ਆਪਣੀ ਮਿਸਾਲ ਰਾਹੀਂ ਸਿਖਾਇਆ, ਉਹ ਅਸਰਦਾਰ ਸੀ?

ਮਾਪਿਓ, ਜੇ ਤੁਸੀਂ ਆਪਣੀ ਕਹਿਣੀ ਨਾਲੋਂ ਜ਼ਿਆਦਾ ਆਪਣੇ ਕੰਮਾਂ ਰਾਹੀਂ ਸਿਖਾਓਗੇ, ਤਾਂ ਬੱਚੇ ਜ਼ਿਆਦਾ ਸਿੱਖਣਗੇ। ਤੁਹਾਡੀ ਵਧੀਆ ਮਿਸਾਲ ਦੇਖ ਕੇ ਬੱਚੇ ਤੁਹਾਡੀ ਸੁਣਨਗੇ ਅਤੇ ਤੁਹਾਡੀ ਗੱਲ ਵੀ ਮੰਨਣਗੇ।

ਆਪਣੀ ਮਿਸਾਲ ਰਾਹੀਂ ਬੱਚਿਆਂ ਨੂੰ ਸਿਖਾਉਣਾ ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ:

  • ਭੈਣ ਤੇ ਭਰਾ ਗਾਰਸਿਸ ਨੇ ਆਪਣੀਆਂ ਧੀਆਂ ਨੂੰ ਕਿਹੜੀਆਂ ਅਹਿਮ ਗੱਲਾਂ ਸਿਖਾਈਆਂ?

  • ਤੁਸੀਂ ਇਸ ਵੀਡੀਓ ਤੋਂ ਆਪਣੇ ਬੱਚਿਆਂ ਲਈ ਆਪਣੀ ਇਕ ਵਧੀਆ ਮਿਸਾਲ ਬਣਾਈ ਰੱਖਣ ਬਾਰੇ ਕੀ ਸਿੱਖਿਆ?

8. ਮੰਡਲੀ ਦੀ ਬਾਈਬਲ ਸਟੱਡੀ

ਸਮਾਪਤੀ ਟਿੱਪਣੀਆਂ (3 ਮਿੰਟ) | ਗੀਤ 8 ਅਤੇ ਪ੍ਰਾਰਥਨਾ