ਪ੍ਰਚਾਰ ਵਿਚ ਕੀ ਕਹੀਏ
ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? (T-35 ਪਰਚਾ)
ਸਵਾਲ: ਜਦ ਕੋਈ ਘਟਨਾ ਹੁੰਦੀ ਹੈ ਤੇ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਕੀ ਤੁਹਾਡੇ ਖ਼ਿਆਲ ਵਿਚ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਮਿਲਿਆ ਜਾ ਸਕਦਾ ਹੈ?
ਹਵਾਲਾ: ਰਸੂ. 24:15
ਪੇਸ਼ ਕਰੋ: ਇਸ ਟ੍ਰੈਕਟ ਵਿਚ ਤਿੰਨ ਕਾਰਨ ਦਿੱਤੇ ਗਏ ਹਨ ਕਿ ਅਸੀਂ ਪਰਮੇਸ਼ੁਰ ਦੇ ਇਸ ਵਾਅਦੇ ’ਤੇ ਕਿਉਂ ਯਕੀਨ ਕਰ ਸਕਦੇ ਹਾਂ ਕਿ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? (T-35 ਪਰਚਾ) ਆਖ਼ਰੀ ਪੰਨਾ
ਸਵਾਲ: ਅੱਜ ਇਨਸਾਨ ਸਿਰਫ਼ 70 ਜਾਂ 80 ਸਾਲਾਂ ਤਕ ਹੀ ਜੀਉਂਦਾ ਹੈ। ਪਰ ਕੀ ਤੁਹਾਨੂੰ ਪਤਾ ਕਿ ਕੁਝ ਕੱਛੂ 150 ਸਾਲ ਤਕ ਜੀਉਂਦੇ ਰਹਿੰਦੇ ਹਨ ਅਤੇ ਕੁਝ ਦਰਖ਼ਤ ਹਜ਼ਾਰਾਂ ਸਾਲਾਂ ਤਕ ਜੀਉਂਦੇ ਰਹਿੰਦੇ ਹਨ? ਇਨਸਾਨਾਂ ਦੀ ਜ਼ਿੰਦਗੀ ਇੰਨੀ ਛੋਟੀ ਕਿਉਂ ਹੈ?
ਹਵਾਲਾ: ਉਤ. 3:17-19
ਪੇਸ਼ ਕਰੋ: ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ ਬਰੋਸ਼ਰ ਦੇ ਪਾਠ 6 ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ।
ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
ਪੇਸ਼ ਕਰੋ: ਮੈਂ ਤੁਹਾਨੂੰ ਦੱਸਣ ਆਇਆ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਬਚਨ ਦਾ ਗਿਆਨ ਮੁਫ਼ਤ ਵਿਚ ਕਿਵੇਂ ਲੈ ਸਕਦੇ ਹੋ। ਇਸ ਬਰੋਸ਼ਰ ਵਿਚ ਦੱਸਿਆ ਹੈ ਕਿ ਤੁਹਾਨੂੰ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ।
ਸਵਾਲ: ਕੀ ਤੁਸੀਂ ਕਦੀ ਬਾਈਬਲ ਪੜ੍ਹੀ ਹੈ? ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਸ ਬਰੋਸ਼ਰ ਦੇ ਪਾਠ ਕਿੰਨੇ ਆਸਾਨ ਹਨ। [ਪਾਠ 2 ਦੇ ਪਹਿਲੇ ਸਵਾਲ ’ਤੇ ਚਰਚਾ ਕਰੋ।]
ਹਵਾਲਾ: ਪ੍ਰਕਾ. 4:11
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ