ਹੋਰ ਵਧੀਆ ਪ੍ਰਚਾਰਕ ਬਣੋ
ਹੋਰ ਵਧੀਆ ਪ੍ਰਚਾਰਕ ਬਣੋ —ਦੁਬਾਰਾ ਮਿਲਣ ਲਈ ਕੁਝ ਕਹੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ:
ਅਸੀਂ ਸੱਚਾਈ ਦੇ ਬੀਜੇ ਬੀਆਂ ਨੂੰ ਪਾਣੀ ਦੇਣਾ ਚਾਹੁੰਦੇ ਹਾਂ। (1 ਕੁਰਿੰ. 3:6) ਇਸ ਲਈ ਜਦੋਂ ਸਾਨੂੰ ਕੋਈ ਦਿਲਚਸਪੀ ਦਿਖਾਉਣ ਵਾਲਾ ਮਿਲਦਾ ਹੈ, ਤਾਂ ਵਧੀਆ ਹੋਵੇਗਾ ਕਿ ਅਸੀਂ ਉਸ ਤੋਂ ਇਕ ਸਵਾਲ ਪੁੱਛੀਏ ਜਿਸ ਬਾਰੇ ਅਸੀਂ ਅਗਲੀ ਵਾਰ ਗੱਲ ਕਰ ਸਕਦੇ ਹਾਂ। ਇਸ ਤਰ੍ਹਾਂ ਉਹ ਜਵਾਬ ਜਾਣਨ ਲਈ ਬੇਸਬਰੀ ਨਾਲ ਸਾਡੀ ਉਡੀਕ ਕਰੇਗਾ ਤੇ ਸਾਡੇ ਲਈ ਵੀ ਤਿਆਰੀ ਕਰਨੀ ਸੌਖੀ ਹੋਵੇਗੀ। ਦੁਬਾਰਾ ਮਿਲਣ ਤੇ ਅਸੀਂ ਉਸ ਨੂੰ ਕਹਿ ਸਕਦੇ ਹਾਂ ਕਿ ਅਸੀਂ ਪਿਛਲੀ ਵਾਰ ਜੋ ਸਵਾਲ ਪੁੱਛਿਆ ਸੀ, ਹੁਣ ਆਪਾਂ ਉਸ ਦਾ ਜਵਾਬ ਦੇਖਾਂਗੇ।
ਇਸ ਤਰ੍ਹਾਂ ਕਿਵੇਂ ਕਰੀਏ:
-
ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਨ ਲਈ ਪੇਸ਼ਕਾਰੀ ਤਿਆਰ ਕਰਦੇ ਹਾਂ, ਤਾਂ ਅਸੀਂ ਇਕ ਸਵਾਲ ਬਾਰੇ ਸੋਚ ਸਕਦੇ ਹਾਂ ਜਿਸ ਦਾ ਜਵਾਬ ਅਸੀਂ ਅਗਲੀ ਵਾਰ ਮਿਲਣ ਤੇ ਦੇਵਾਂਗੇ। ਇਹ ਜਵਾਬ ਉਸ ਪ੍ਰਕਾਸ਼ਨ ਵਿਚ ਹੋ ਸਕਦਾ ਹੈ ਜੋ ਅਸੀਂ ਉਸ ਨੂੰ ਦੇਵਾਂਗੇ। ਜਾਂ ਇਹ ਉਹ ਸਵਾਲ ਹੋ ਸਕਦਾ ਹੈ ਜਿਸ ਦਾ ਜਵਾਬ ਉਸ ਪ੍ਰਕਾਸ਼ਨ ਵਿਚ ਹੈ ਜੋ ਅਸੀਂ ਅਗਲੀ ਵਾਰ ਉਸ ਨਾਲ ਅਧਿਐਨ ਕਰਨ ਲਈ ਵਰਤਣਾ ਚਾਹੁੰਦੇ ਹਾਂ।
-
ਦਿਲਚਸਪੀ ਦਿਖਾਉਣ ਵਾਲੇ ਨਾਲ ਗੱਲ ਖ਼ਤਮ ਕਰਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਸ ਨੂੰ ਦੁਬਾਰਾ ਮਿਲਣਾ ਚਾਹੁੰਦੇ ਹਾਂ ਤੇ ਫਿਰ ਤਿਆਰ ਕੀਤਾ ਹੋਇਆ ਸਵਾਲ ਪੁੱਛ ਸਕਦੇ ਹਾਂ। ਜੇ ਹੋ ਸਕੇ, ਤਾਂ ਅਸੀਂ ਉਸ ਦਾ ਪਤਾ ਲੈ ਸਕਦੇ ਹਾਂ।
-
ਜੇ ਅਸੀਂ ਉਸ ਨੂੰ ਮਿਲਣ ਦਾ ਸਮਾਂ ਦਿੱਤਾ ਹੈ, ਤਾਂ ਸਾਨੂੰ ਉਸੇ ਸਮੇਂ ਤੇ ਜਾਣਾ ਚਾਹੀਦਾ ਹੈ।—ਮੱਤੀ 5:37.