Skip to content

Skip to table of contents

4-10 ਜਨਵਰੀ

2 ਇਤਹਾਸ 29-32

4-10 ਜਨਵਰੀ
  • ਗੀਤ 37 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਸੱਚੀ ਭਗਤੀ ਲਈ ਮਿਹਨਤ ਦੀ ਲੋੜ ਹੈ”: (10 ਮਿੰਟ)

    • 2ਇਤ. 29:10-17—ਹਿਜ਼ਕੀਯਾਹ ਨੇ ਪੱਕੇ ਇਰਾਦੇ ਨਾਲ ਸੱਚੀ ਭਗਤੀ ਦੁਬਾਰਾ ਸ਼ੁਰੂ ਕਰਵਾਈ

    • 2ਇਤ. 30:5, 6, 10-12—ਹਿਜ਼ਕੀਯਾਹ ਨੇ ਸਾਰੇ ਨੇਕਦਿਲ ਲੋਕਾਂ ਨੂੰ ਭਗਤੀ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ

    • 2ਇਤ. 32:25, 26—ਹਿਜ਼ਕੀਯਾਹ ਹੰਕਾਰ ਛੱਡ ਕੇ ਨਿਮਰ ਬਣਿਆ (w05 10/15 25 ਪੈਰਾ 20)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • 2ਇਤ. 29:11—ਹਿਜ਼ਕੀਯਾਹ ਨੇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਵਿਚ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ? (w13 11/15 17 ਪੈਰੇ 6-7)

    • 2ਇਤ. 32:7, 8—ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦੀ ਤਿਆਰੀ ਲਈ ਅਸੀਂ ਕਿਹੜਾ ਜ਼ਰੂਰੀ ਕਦਮ ਚੁੱਕ ਸਕਦੇ ਹਾਂ? (w13 11/15 20 ਪੈਰਾ 17)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: 2ਇਤ. 31:1-10 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

  • ਇਸ ਮਹੀਨੇ ਲਈ ਪੇਸ਼ਕਾਰੀ ਤਿਆਰ ਕਰੋ: (15 ਮਿੰਟ) ਚਰਚਾ। T-35 ਪਰਚੇ ਲਈ ਦਿੱਤੀ ਪਹਿਲੀ ਪੇਸ਼ਕਾਰੀ ਦਿਖਾਓ ਤੇ ਫਿਰ ਕੁਝ ਖ਼ਾਸ ਗੱਲਾਂ ’ਤੇ ਚਰਚਾ ਕਰੋ। ਇਸ ਗੱਲ ’ਤੇ ਜ਼ੋਰ ਦਿਓ ਕਿ ਪ੍ਰਚਾਰਕ ਨੇ ਘਰ-ਮਾਲਕ ਨੂੰ ਦੁਬਾਰਾ ਮਿਲਣ ਲਈ ਕੀ ਕਿਹਾ। ਪਰਚੇ ਦੀ ਦੂਸਰੀ ਪੇਸ਼ਕਾਰੀ ਲਈ ਵੀ ਇਸੇ ਤਰ੍ਹਾਂ ਕਰੋ ਅਤੇ ਫਿਰ ਖ਼ੁਸ਼ ਖ਼ਬਰੀ ਬਰੋਸ਼ਰ ਦੀ ਪੇਸ਼ਕਾਰੀ ਦਾ ਵੀਡੀਓ ਦਿਖਾਓ। ਆਖ਼ਰੀ ਸਫ਼ੇ ’ਤੇ ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਸਟੱਡੀ ਕਿਵੇਂ ਕਰਾਈਏ” ਬਾਰੇ ਦੱਸੋ। ਹੱਲਾਸ਼ੇਰੀ ਦਿਓ ਕਿ ਸਾਰੇ ਪ੍ਰਚਾਰਕ ਆਪ ਪੇਸ਼ਕਾਰੀਆਂ ਬਣਾ ਕੇ ਲਿਖਣ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 13

  • ਭਗਤੀ ਦੀਆਂ ਥਾਵਾਂ ਬਣਾਉਣ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਸਨਮਾਨ”: (15 ਮਿੰਟ) ਚਰਚਾ। ਜਿਨ੍ਹਾਂ ਭੈਣਾਂ-ਭਰਾਵਾਂ ਨੇ ਕਿੰਗਡਮ ਹਾਲ ਦੀ ਉਸਾਰੀ ਵਿਚ ਹਿੱਸਾ ਲਿਆ, ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੂੰ ਕਿਹੜੀਆਂ ਖ਼ੁਸ਼ੀਆਂ ਮਿਲੀਆਂ। ਉਸ ਭਰਾ ਦੀ ਛੋਟੀ ਜਿਹੀ ਇੰਟਰਵਿਊ ਲਓ ਜੋ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਤੇ ਮੁਰੰਮਤ ਕਰਨ ਦੇ ਇੰਤਜ਼ਾਮ ਕਰਦਾ ਹੈ।

  • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 12 ਪੈਰੇ 1-8 (30 ਮਿੰਟ)

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 3 ਅਤੇ ਪ੍ਰਾਰਥਨਾ