ਸਾਡੀ ਮਸੀਹੀ ਜ਼ਿੰਦਗੀ
ਭਗਤੀ ਦੀਆਂ ਥਾਵਾਂ ਬਣਾਉਣ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਸਨਮਾਨ
ਯਹੋਵਾਹ ਦਾ ਮੰਦਰ ਬਣਾਉਣ ਲਈ ਬਹੁਤ ਮਿਹਨਤ ਕਰਨ ਤੇ ਪੈਸੇ ਦੀ ਲੋੜ ਸੀ। ਇਸ ਲਈ ਇਜ਼ਰਾਈਲੀਆਂ ਨੇ ਇਸ ਕੰਮ ਦਾ ਬੜੇ ਜੋਸ਼ ਨਾਲ ਸਮਰਥਨ ਕੀਤਾ। (1 ਇਤ. 29:2-9; 2 ਇਤ. 6:7, 8) ਮੰਦਰ ਬਣਨ ਤੋਂ ਬਾਅਦ ਵੀ ਇਜ਼ਰਾਈਲੀਆਂ ਨੇ ਜਿਸ ਤਰੀਕੇ ਨਾਲ ਮੰਦਰ ਦੀ ਮੁਰੰਮਤ ਕੀਤੀ, ਉਸ ਤੋਂ ਪਤਾ ਲੱਗਾ ਕਿ ਕੌਣ ਯਹੋਵਾਹ ਨੂੰ ਪਿਆਰ ਕਰਦਾ ਸੀ ਤੇ ਕੌਣ ਨਹੀਂ। (2 ਰਾਜ. 22:3-6; 2 ਇਤ. 28:24; 29:3) ਅੱਜ ਮਸੀਹੀ ਕਿੰਗਡਮ ਹਾਲਾਂ ਤੇ ਅਸੈਂਬਲੀ ਹਾਲਾਂ ਨੂੰ ਬਣਾਉਣ, ਇਨ੍ਹਾਂ ਦੀ ਸਾਫ਼-ਸਫ਼ਾਈ ਅਤੇ ਮੁਰੰਮਤ ਕਰਨ ਵਿਚ ਬਹੁਤ ਸਾਰਾ ਸਮਾਂ ਤੇ ਮਿਹਨਤ ਲਾਉਂਦੇ ਹਨ। ਪਰ ਯਹੋਵਾਹ ਨਾਲ ਮਿਲ ਕੇ ਇਸ ਤਰੀਕੇ ਨਾਲ ਕੰਮ ਕਰਨਾ ਸਾਡੇ ਲਈ ਇਕ ਵੱਡਾ ਸਨਮਾਨ ਤੇ ਸਾਡੀ ਭਗਤੀ ਦਾ ਹਿੱਸਾ ਹੈ।
ਯੋਗਦਾਨ ਪਾਉਣ ਲਈ ਅਸੀਂ . . .
-
ਹਰ ਮੀਟਿੰਗ ਤੋਂ ਬਾਅਦ ਚੀਜ਼ਾਂ ਆਪਣੀ ਜਗ੍ਹਾ ’ਤੇ ਰੱਖ ਸਕਦੇ ਹਾਂ। ਜੇ ਇਸ ਤਰ੍ਹਾਂ ਕਰਨਾ ਮੁਸ਼ਕਲ ਹੈ, ਤਾਂ ਅਸੀਂ ਆਪਣੀ ਸੀਟ ਦੇ ਆਲੇ-ਦੁਆਲੇ ਨੂੰ ਸਾਫ਼ ਰੱਖ ਸਕਦੇ ਹਾਂ।
-
ਬਾਕਾਇਦਾ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਤੇ ਸਾਂਭ-ਸੰਭਾਲ ਕਰ ਸਕਦੇ ਹਾਂ। ਜਿੰਨੇ ਜ਼ਿਆਦਾ ਜਣੇ ਹੋਣਗੇ, ਉੱਨਾ ਕੰਮ ਸੌਖਾ ਹੋਵੇਗਾ ਤੇ ਖ਼ੁਸ਼ੀ ਮਿਲੇਗੀ।
—lv 92-93 ਪੈਰਾ 18. -
ਦਾਨ ਦੇ ਸਕਦੇ ਹਾਂ। ਯਹੋਵਾਹ ਦਿਲੋਂ ਦਿੱਤੇ ਗਏ ਬਹੁਤ ਹੀ ਥੋੜ੍ਹੀ ਕੀਮਤ ਵਾਲੇ ‘ਦੋ ਸਿੱਕਿਆਂ’ ਤੋਂ ਵੀ ਖ਼ੁਸ਼ ਹੁੰਦਾ ਹੈ।
—ਮਰ. 12:41-44. -
ਆਪਣੇ ਹਾਲਾਤਾਂ ਮੁਤਾਬਕ ਭਗਤੀ ਦੀਆਂ ਥਾਵਾਂ ਬਣਾਉਣ ਤੇ ਮੁਰੰਮਤ ਕਰਨ ਵਿਚ ਹੱਥ ਵਟਾ ਸਕਦੇ ਹਾਂ। ਜੇ ਸਾਨੂੰ ਤਜਰਬਾ ਨਹੀਂ ਵੀ ਹੈ, ਤਾਂ ਵੀ ਅਸੀਂ ਇਸ ਕੰਮ ਵਿਚ ਹਿੱਸਾ ਲੈ ਸਕਦੇ ਹਾਂ।