ਪ੍ਰਚਾਰ ਵਿਚ ਕੀ ਕਹੀਏ
ਇਹ ਦੁਨੀਆਂ ਕਿਹਦੇ ਹੱਥ ਵਿਚ ਹੈ? (T-33)
ਸਵਾਲ: ਵਿਗਿਆਨ ਅਤੇ ਤਕਨਾਲੋਜੀ ਨੇ ਇਨਸਾਨਾਂ ਨੂੰ ਕਈ ਤਰੀਕਿਆਂ ਨਾਲ ਫ਼ਾਇਦਾ ਪਹੁੰਚਾਇਆ ਹੈ। ਪਰ ਇਨਸਾਨਾਂ ਨੇ ਇਸ ਨੂੰ ਆਪਣੇ ਸੁਆਰਥ ਲਈ ਵੀ ਵਰਤਿਆ ਹੈ ਜਿਸ ਕਰਕੇ ਪ੍ਰਦੂਸ਼ਣ ਤੇ ਹਿੰਸਾ ਫੈਲੀ ਹੈ ਅਤੇ ਲੋਕਾਂ ਵਿਚ ਏਕਤਾ ਨਹੀਂ ਰਹੀ। ਕੀ ਤੁਸੀਂ ਕਦੇ ਸੋਚਿਆ ਕਿ ਇਸ ਦਾ ਹੱਲ ਕੀ ਹੋ ਸਕਦਾ?
ਹਵਾਲਾ: ਜ਼ਬੂ 72:13, 14
ਪੇਸ਼ ਕਰੋ: ਇਸ ਪਰਚੇ ਵਿਚ ਦੱਸਿਆ ਹੈ ਕਿ ਇਹ ਦੁਨੀਆਂ ਕਿਹਦੇ ਹੱਥ ਵਿਚ ਹੈ ਅਤੇ ਸ੍ਰਿਸ਼ਟੀਕਰਤਾ ਉਨ੍ਹਾਂ ਬੁਰੇ ਅਸਰਾਂ ਨੂੰ ਕਿਵੇਂ ਠੀਕ ਕਰੇਗਾ ਜੋ ਇਨਸਾਨਾਂ ਦੇ ਸੁਆਰਥ ਦੇ ਕਰਕੇ ਪੈਦਾ ਹੋਏ ਹਨ।
ਸੱਚਾਈ ਸਿਖਾਓ
ਸਵਾਲ: ਕੀ ਇਸ ਦੁਨੀਆਂ ਦਾ ਅੰਤ ਨੇੜੇ ਹੈ?
ਹਵਾਲਾ: ਮੱਤੀ 24:3, 7, 14
ਸੱਚਾਈ: ਬਾਈਬਲ ਦੀ ਭਵਿੱਖਬਾਣੀਆਂ ਵਿਚ ਦੱਸਿਆ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। ਪਰ ਦੂਜੇ ਅਰਥਾਂ ਵਿਚ ਇਹ ਖ਼ੁਸ਼ੀ ਦੀ ਖ਼ਬਰ ਹੈ ਕਿਉਂਕਿ ਜਲਦੀ ਹੀ ਚੰਗਾ ਸਮਾਂ ਆਵੇਗਾ।
ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? (kt)
ਸਵਾਲ: ਸਾਡੇ ਵਿੱਚੋਂ ਕਈ ਸ਼ਾਇਦ ਇਨ੍ਹਾਂ ਸਵਾਲਾਂ ਬਾਰੇ ਸੋਚਣ: ਕੀ ਰੱਬ ਨੂੰ ਮੇਰਾ ਕੋਈ ਫ਼ਿਕਰ ਹੈ? ਕੀ ਦੁੱਖਾਂ ਦਾ ਕਦੇ ਅੰਤ ਹੋਵੇਗਾ? ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ? ਅਤੇ ਹੋਰ ਇਹੋ ਜਿਹੇ ਸਵਾਲ। ਤੁਹਾਨੂੰ ਕੀ ਲੱਗਦਾ ਕਿ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ?
ਹਵਾਲਾ: ਯੂਹੰਨਾ 17:17
ਪੇਸ਼ ਕਰੋ: ਇਸ ਪਰਚੇ ਵਿਚ ਇਨ੍ਹਾਂ ਅਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਗਏ ਹਨ।
ਖ਼ੁਦ ਪੇਸ਼ਕਾਰੀ ਤਿਆਰ ਕਰੋ
ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ