Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

“ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”

“ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”

ਸਾਡੇ ਲਈ ਚੰਗੇ-ਮਾੜੇ ਹਾਲਾਤਾਂ ਵਿਚ ਯਹੋਵਾਹ ’ਤੇ ਭਰੋਸਾ ਜ਼ਾਹਰ ਕਰਨਾ ਜ਼ਰੂਰੀ ਹੈ (ਜ਼ਬੂ 25:1, 2) 8ਵੀਂ ਸਦੀ ਈ. ਪੂ. ਵਿਚ ਯਹੂਦਾਹ ਵਿਚ ਰਹਿੰਦੇ ਯਹੂਦੀਆਂ ’ਤੇ ਇਕ ਮੁਸੀਬਤ ਆਈ ਜਿਸ ਨਾਲ ਯਹੋਵਾਹ ’ਤੇ ਉਨ੍ਹਾਂ ਦੇ ਭਰੋਸੇ ਦੀ ਪਰਖ ਹੋਈ। ਉਸ ਵੇਲੇ ਜੋ ਹੋਇਆ, ਉਸ ਤੋਂ ਅਸੀਂ ਕਈ ਸਬਕ ਸਿੱਖ ਸਕਦੇ ਹਾਂ। (ਰੋਮੀ 15:4) “ਹੇ ਯਹੋਵਾਹ . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ” ਨਾਂ ਦਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿਓਗੇ?

  1. ਹਿਜ਼ਕੀਯਾਹ ਨੂੰ ਕਿਸ ਮੁਸੀਬਤ ਦਾ ਸਾਮ੍ਹਣਾ ਕਰਨਾ ਪਿਆ?

  2. ਹਿਜ਼ਕੀਯਾਹ ਨੇ ਕਹਾਉਤਾਂ 22:3 ਵਿਚ ਦਿੱਤੇ ਅਸੂਲ ਨੂੰ ਕਿਵੇਂ ਲਾਗੂ ਕੀਤਾ ਜਦੋਂ ਉਸ ਨੂੰ ਲੱਗਾ ਕਿ ਦੁਸ਼ਮਣ ਸ਼ਹਿਰ ਦੀ ਘੇਰਾਬੰਦੀ ਕਰਨ ਵਾਲੇ ਸਨ?

  3. ਹਿਜ਼ਕੀਯਾਹ ਨੇ ਅੱਸ਼ੂਰੀਆਂ ਅੱਗੇ ਗੋਡੇ ਕਿਉਂ ਨਹੀਂ ਟੇਕੇ ਜਾਂ ਮਿਸਰ ਨਾਲ ਹੱਥ ਕਿਉਂ ਨਹੀਂ ਮਿਲਾਇਆ?

  4. ਹਿਜ਼ਕੀਯਾਹ ਨੇ ਮਸੀਹੀਆਂ ਲਈ ਕਿਵੇਂ ਇਕ ਚੰਗੀ ਮਿਸਾਲ ਰੱਖੀ?

  5. ਅੱਜ ਕਿਨ੍ਹਾਂ ਹਾਲਾਤਾਂ ਕਰਕੇ ਯਹੋਵਾਹ ’ਤੇ ਸਾਡੇ ਭਰੋਸੇ ਦੀ ਪਰਖ ਹੁੰਦੀ ਹੈ?

ਉਨ੍ਹਾਂ ਹਾਲਾਤਾਂ ਬਾਰੇ ਲਿਖੋ ਜਿਨ੍ਹਾਂ ਵਿਚ ਤੁਸੀਂ ਯਹੋਵਾਹ ’ਤੇ ਹੋਰ ਜ਼ਿਆਦਾ ਭਰੋਸਾ ਦਿਖਾ ਸਕਦੇ ਹੋ।