ਯਹੋਵਾਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ
-
ਇਕ ਉਕਾਬ ਘੰਟਿਆਂ-ਬੱਧੀ ਉੱਡਦਾ ਰਹਿ ਸਕਦਾ ਹੈ। ਇਸ ਦੇ ਲਈ ਉਹ ਉੱਪਰ ਉੱਠਣ ਵਾਲੀਆਂ ਗਰਮ ਹਵਾਵਾਂ ਦੀਆਂ ਲਹਿਰਾਂ ਦਾ ਇਸਤੇਮਾਲ ਕਰਦਾ ਹੈ ਜਿਨ੍ਹਾਂ ਨੂੰ ਥਰਮਲ ਕਿਹਾ ਜਾਂਦਾ ਹੈ। ਜਦੋਂ ਉਸ ਨੂੰ ਹਵਾ ਦੀਆਂ ਗਰਮ ਲਹਿਰਾਂ ਵਾਲਾ ਖੇਤਰ ਮਿਲ ਜਾਂਦਾ ਹੈ, ਤਾਂ ਉਹ ਇਸ ਖੇਤਰ ਵਿਚ ਚੱਕਰ ਕੱਟਦਾ ਰਹਿੰਦਾ ਹੈ ਜਿਸ ਨਾਲ ਉਹ ਹੋਰ ਉਚਾਈ ’ਤੇ ਜਾਂਦਾ ਹੈ। ਜਦ ਉਹ ਕਾਫ਼ੀ ਉਚਾਈ ’ਤੇ ਚਲੇ ਜਾਂਦਾ ਹੈ, ਤਾਂ ਉਹ ਗਰਮ ਹਵਾਵਾਂ ਦੀਆਂ ਹੋਰਨਾਂ ਲਹਿਰਾਂ ਵਿਚ ਬਿਨਾਂ ਖੰਭ ਫੜਫੜਾਏ ਉੱਡਦਾ ਰਹਿੰਦਾ ਹੈ ਅਤੇ ਉੱਪਰ ਦੱਸੀ ਪ੍ਰਕ੍ਰਿਆ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ।
-
ਉਕਾਬ ਦੇ ਬੜੀ ਆਸਾਨੀ ਨਾਲ ਉੱਡਦੇ ਰਹਿਣ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੀ ਤਾਕਤ ਨਾਲ ਲਗਾਤਾਰ ਉਸ ਦੀ ਭਗਤੀ ਕਰ ਸਕਦੇ ਹਾਂ