ਸਾਡੀ ਮਸੀਹੀ ਜ਼ਿੰਦਗੀ
ਸਤਾਹਟਾਂ ਝੱਲ ਰਹੇ ਮਸੀਹੀਆਂ ਲਈ ਪ੍ਰਾਰਥਨਾ ਕਰਨੀ ਨਾ ਭੁੱਲੋ
ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਸ਼ੈਤਾਨ ਸਾਡੇ ਪ੍ਰਚਾਰ ਦੇ ਕੰਮ ਨੂੰ ਰੋਕਣ ਲਈ ਸਾਡੇ ’ਤੇ ਜ਼ੁਲਮ ਢਾਹੇਗਾ। (ਯੂਹੰ 15:20; ਪ੍ਰਕਾ 12:17) ਹੋਰਨਾਂ ਦੇਸ਼ਾਂ ਵਿਚ ਸਤਾਹਟਾਂ ਝੱਲ ਰਹੇ ਸਾਡੇ ਮਸੀਹੀ ਭੈਣਾਂ-ਭਰਾਵਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ? ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। “ਧਰਮੀ ਇਨਸਾਨ ਦੀ ਫ਼ਰਿਆਦ ਵਿਚ ਬੜਾ ਦਮ ਹੁੰਦਾ ਹੈ ਅਤੇ ਇਹ ਅਸਰਦਾਰ ਹੁੰਦੀ ਹੈ।”
ਅਸੀਂ ਪ੍ਰਾਰਥਨਾ ਵਿਚ ਕੀ ਕਹਿ ਸਕਦੇ ਹਾਂ? ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਡੇ ਭੈਣਾਂ-ਭਰਾਵਾਂ ਨੂੰ ਹਿੰਮਤ ਦੇਵੇ ਤੇ ਉਨ੍ਹਾਂ ਦੀ ਮਦਦ ਕਰੇ ਕਿ ਉਹ ਡਰਨ ਨਾ। (ਯਸਾ 41:10-13) ਅਸੀਂ ਇਹ ਵੀ ਪ੍ਰਾਰਥਨਾ ਕਰ ਸਕਦੇ ਹਾਂ ਕਿ ਸਰਕਾਰੀ ਅਧਿਕਾਰੀ ਸਾਡੇ ਪ੍ਰਚਾਰ ਦੇ ਕੰਮ ਦਾ ਵਿਰੋਧ ਨਾ ਕਰਨ “ਤਾਂਕਿ ਅਸੀਂ ਅਮਨ-ਚੈਨ ਨਾਲ ਆਪਣੀ ਜ਼ਿੰਦਗੀ” ਜੀ ਸਕੀਏ।
ਜਦੋਂ ਪੌਲੁਸ ਅਤੇ ਪਤਰਸ ਨੂੰ ਸਤਾਇਆ ਗਿਆ ਸੀ, ਤਾਂ ਪਹਿਲੀ ਸਦੀ ਦੇ ਮਸੀਹੀਆਂ ਨੇ ਉਨ੍ਹਾਂ ਦੇ ਨਾਂ ਲੈ ਕੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਸੀ। (ਰਸੂ 12:5; ਰੋਮੀ 15:30, 31) ਚਾਹੇ ਅੱਜ ਸਾਨੂੰ ਸਤਾਏ ਜਾਂਦੇ ਭੈਣਾਂ-ਭਰਾਵਾਂ ਦੇ ਨਾਂ ਨਹੀਂ ਪਤਾ, ਪਰ ਕੀ ਅਸੀਂ ਪ੍ਰਾਰਥਨਾ ਵਿਚ ਉਨ੍ਹਾਂ ਦੀ ਮੰਡਲੀ, ਦੇਸ਼ ਜਾਂ ਇਲਾਕੇ ਦਾ ਜ਼ਿਕਰ ਕਰ ਸਕਦੇ ਹਾਂ?