ਸਾਡੀ ਮਸੀਹੀ ਜ਼ਿੰਦਗੀ
ਚਿੰਤਾ ਛੱਡੋ
ਯਿਸੂ ਨੇ ਪਹਾੜੀ ਉਪਦੇਸ਼ ਵਿਚ ਕਿਹਾ: “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ।” (ਮੱਤੀ 6:25) ਪਾਪੀ ਹੋਣ ਕਰਕੇ ਅਤੇ ਸ਼ੈਤਾਨ ਦੀ ਦੁਨੀਆਂ ਵਿਚ ਰਹਿਣ ਕਰਕੇ ਸਾਨੂੰ ਕਈ ਵਾਰ ਚਿੰਤਾ ਹੋ ਜਾਂਦੀ ਹੈ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਹੱਦੋਂ ਵੱਧ ਚਿੰਤਾ ਨਾ ਕਰਨ। (ਜ਼ਬੂ 13:2) ਕਿਉਂ? ਕਿਉਂਕਿ ਬਿਨਾਂ ਵਜ੍ਹਾ ਚਿੰਤਾ ਕਰਨ ਨਾਲ ਇੱਥੋਂ ਤਕ ਰੋਜ਼ਮੱਰਾ ਦੀਆਂ ਲੋੜਾਂ ਬਾਰੇ ਚਿੰਤਾ ਕਰੀ ਜਾਣ ਨਾਲ ਸਾਡਾ ਧਿਆਨ ਭਟਕ ਸਕਦਾ ਹੈ ਅਤੇ ਸਾਡੇ ਲਈ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣੀ ਵੀ ਔਖੀ ਹੋ ਸਕਦੀ ਹੈ। (ਮੱਤੀ 6:33) ਯਿਸੂ ਦੀਆਂ ਅਗਲੀਆਂ ਗੱਲਾਂ ਤੋਂ ਸਾਡੀ ਮਦਦ ਹੋਵੇਗੀ ਕਿ ਅਸੀਂ ਬਿਨਾਂ ਵਜ੍ਹਾ ਚਿੰਤਾ ਨਾ ਕਰੀਏ।
-
ਮੱਤੀ 6:26—ਅਸੀਂ ਪੰਛੀਆਂ ਤੋਂ ਕੀ ਸਿੱਖਦੇ ਹਾਂ? (w16.07 9-10 ਪੈਰੇ 11-13)
-
ਮੱਤੀ 6:27—ਬਿਨਾਂ ਵਜ੍ਹਾ ਚਿੰਤਾ ਕਰਨ ਨਾਲ ਤਾਕਤ ਅਤੇ ਸਮਾਂ ਬੇਕਾਰ ਕਿਵੇਂ ਚਲੇ ਜਾਂਦੇ ਹਨ? (w05 11/1 22 ਪੈਰਾ 5)
-
ਮੱਤੀ 6:28-30—ਅਸੀਂ ਜੰਗਲੀ ਫੁੱਲਾਂ ਤੋਂ ਕੀ ਸਿੱਖਦੇ ਹਾਂ? (w16.07 10-11 ਪੈਰੇ 15-16)
-
ਮੱਤੀ 6:31, 32—ਮਸੀਹੀ ਕਿਨ੍ਹਾਂ ਗੱਲਾਂ ਵਿਚ ਦੁਨੀਆਂ ਦੇ ਲੋਕਾਂ ਤੋਂ ਵੱਖਰੇ ਹਨ? (w16.07 11 ਪੈਰਾ 17)
ਮੈਂ ਕਿਸ ਗੱਲ ਦੀ ਚਿੰਤਾ ਛੱਡਣੀ ਚਾਹੁੰਦਾ ਹਾਂ?