ਯਿਸੂ ਲੋਕਾਂ ਨੂੰ ਤਰੋ-ਤਾਜ਼ਾ ਕਰਦਾ ਸੀ
“ਮੇਰਾ ਜੂਲਾ ਚੁੱਕਣਾ ਆਸਾਨ ਹੈ”
ਇਕ ਤਰਖਾਣ ਵਜੋਂ ਯਿਸੂ ਨੂੰ ਜੂਲਾ ਬਣਾਉਣਾ ਆਉਂਦਾ ਸੀ। ਸ਼ਾਇਦ ਜੂਲੇ ਉੱਤੇ ਕੱਪੜਾ ਜਾਂ ਚਮੜਾ ਚੜ੍ਹਾਇਆ ਜਾਂਦਾ ਸੀ ਤਾਂਕਿ ਕੰਮ ਆਸਾਨੀ ਨਾਲ ਕੀਤਾ ਜਾ ਸਕੇ। ਬਪਤਿਸਮਾ ਲੈ ਕੇ ਅਸੀਂ ਯਿਸੂ ਦੇ ਜੂਲਾ ਹੇਠ ਆਏ ਹਾਂ। ਉਸ ਦਾ ਚੇਲੇ ਬਣ ਕੇ ਅਸੀਂ ਕਈ ਜ਼ਿੰਮੇਵਾਰੀਆਂ ਅਤੇ ਔਖੇ ਕੰਮ ਕਰਨ ਲਈ ਤਿਆਰ ਹੋਏ ਹਾਂ। ਪਰ ਉਸ ਨਾਲ ਕੰਮ ਕਰ ਕੇ ਸਾਨੂੰ ਤਾਜ਼ਗੀ ਅਤੇ ਬਰਕਤਾਂ ਮਿਲਦੀਆਂ ਹਨ।
ਯਿਸੂ ਦੇ ਜੂਲੇ ਹੇਠ ਆ ਕੇ ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?