Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ—ਪਰ ਕਿਵੇਂ?

ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ—ਪਰ ਕਿਵੇਂ?

ਕਲਪਨਾ ਕਰੋ ਕਿ ਤੁਸੀਂ ਯਿਸੂ ਦੇ ਸਮੇਂ ਵਿਚ ਗਲੀਲ ਸ਼ਹਿਰ ਵਿਚ ਰਹਿੰਦੇ ਹੋ। ਤੁਸੀਂ ਡੇਰਿਆਂ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਗਏ ਹੋ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਹੋਰ ਭੈਣਾਂ-ਭਰਾਵਾਂ ਨਾਲ ਸ਼ਹਿਰ ਵਿਚ ਬਹੁਤ ਚਹਿਲ-ਪਹਿਲ ਹੈ। ਤੁਸੀਂ ਯਹੋਵਾਹ ਨੂੰ ਭੇਟ ਚੜ੍ਹਾਉਣ ਲਈ ਬੱਕਰੀ ਲੈ ਕੇ ਆਏ ਹੋ। ਤੁਸੀਂ ਸ਼ਹਿਰ ਦੀਆਂ ਖਚਾਖਚ ਭਰੀਆਂ ਗਲੀਆਂ ਵਿੱਚੋਂ ਦੀ ਮੰਦਰ ਵੱਲ ਜਾ ਰਹੇ ਹੋ। ਜਦੋਂ ਤੁਸੀਂ ਮੰਦਰ ਪਹੁੰਚਦੇ ਹੋ, ਤਾਂ ਮੰਦਰ ਭੇਟ ਚੜ੍ਹਾਉਣ ਵਾਲੇ ਲੋਕਾਂ ਨਾਲ ਭਰਿਆ ਹੋਇਆ ਹੈ। ਅਖ਼ੀਰ ਜਾ ਕੇ ਤੁਹਾਡੀ ਵਾਰੀ ਆਉਂਦੀ ਹੈ ਕਿ ਤੁਸੀਂ ਆਪਣੀ ਭੇਟ ਪੁਜਾਰੀ ਦੇ ਹੱਥਾਂ ਵਿਚ ਦੇ ਸਕੋ। ਉਸ ਮੌਕੇ ’ਤੇ ਤੁਹਾਨੂੰ ਉਸ ਭਰਾ ਦੀ ਯਾਦ ਆਉਂਦੀ ਹੈ ਜਿਸ ਨੇ ਤੁਹਾਨੂੰ ਨਾਰਾਜ਼ ਕੀਤਾ ਹੈ ਅਤੇ ਉਹ ਭਰਾ ਸ਼ਾਇਦ ਉੱਥੇ ਭੀੜ ਵਿਚ ਜਾਂ ਸ਼ਹਿਰ ਵਿਚ ਕਿਤੇ ਹੈ। ਯਿਸੂ ਦੱਸਦਾ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। (ਮੱਤੀ 5:24 ਪੜ੍ਹੋ।) ਕੀ ਤੁਸੀਂ ਅਤੇ ਉਹ ਭਰਾ ਯਿਸੂ ਦੇ ਦੱਸੇ ਅਨੁਸਾਰ ਸੁਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ? ਹੇਠਾਂ ਦਿੱਤੀਆਂ ਸੂਚੀਆਂ ਵਿਚ ਸਹੀ ਸੁਝਾਅ ’ਤੇ ਨਿਸ਼ਾਨ ਲਗਾਓ।

ਤੁਹਾਨੂੰ . . .

  • ਆਪਣੇ ਭਰਾ ਨਾਲ ਤਾਂ ਹੀ ਗੱਲ ਕਰਨੀ ਚਾਹੀਦੀ ਹੈ ਜੇ ਉਸ ਕੋਲ ਨਾਰਾਜ਼ ਹੋਣ ਦਾ ਜਾਇਜ਼ ਕਾਰਨ ਹੈ

  • ਆਪਣੇ ਭਰਾ ਦੀ ਸੋਚ ਸੁਧਾਰਨੀ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਜਲਦੀ ਦਿਲ ’ਤੇ ਗੱਲ ਲੈ ਲੈਂਦਾ ਹੈ ਜਾਂ ਉਹ ਵੀ ਕਸੂਰਵਾਰ ਹੈ

  • ਆਪਣੇ ਭਰਾ ਦੀ ਗੱਲ ਧੀਰਜ ਨਾਲ ਸੁਣਨੀ ਚਾਹੀਦੀ ਹੈ, ਚਾਹੇ ਤੁਹਾਨੂੰ ਉਸ ਦੀ ਗੱਲ ਪੂਰੀ ਤਰ੍ਹਾਂ ਸਮਝ ਨਾ ਵੀ ਆਵੇ। ਉਸ ਦਾ ਦਿਲ ਦੁਖਾਉਣ ਲਈ ਜਾਂ ਅਣਜਾਣੇ ਵਿਚ ਕੀਤੀ ਆਪਣੀ ਗ਼ਲਤੀ ਲਈ ਉਸ ਤੋਂ ਦਿਲੋਂ ਮਾਫ਼ੀ ਮੰਗੋ

ਤੁਹਾਡੇ ਭਰਾ ਨੂੰ . . .

  • ਤੁਹਾਡੀ ਗ਼ਲਤੀ ਬਾਰੇ ਮੰਡਲੀ ਵਿਚ ਦੂਸਰਿਆਂ ਨੂੰ ਦੱਸ ਕੇ ਹਮਦਰਦੀ ਭਾਲਣੀ ਚਾਹੀਦੀ ਹੈ

  • ਤੁਹਾਨੂੰ ਬੁਰਾ-ਭਲਾ ਕਹਿਣਾ, ਗ਼ਲਤੀ ਦੀ ਛੋਟੀ-ਛੋਟੀ ਗੱਲ ਕੁਰੇਦਣੀ ਅਤੇ ਤੁਹਾਡੇ ਤੋਂ ਮਾਫ਼ੀ ਮੰਗਵਾਉਣੀ ਚਾਹੀਦੀ ਹੈ

  • ਇਹ ਗੱਲ ਸੋਚਣੀ ਚਾਹੀਦੀ ਹੈ ਕਿ ਤੁਹਾਨੂੰ ਉਸ ਕੋਲ ਜਾਣ ਲਈ ਕਿੰਨੀ ਨਿਮਰਤਾ ਅਤੇ ਦਲੇਰੀ ਦੀ ਲੋੜ ਪਈ ਅਤੇ ਉਹ ਤੁਹਾਨੂੰ ਦਿਲੋਂ ਮਾਫ਼ ਕਰੇ

ਅੱਜ ਅਸੀਂ ਆਪਣੀ ਭਗਤੀ ਵਿਚ ਜਾਨਵਰਾਂ ਦੀਆਂ ਬਲ਼ੀਆਂ ਨਹੀਂ ਚੜ੍ਹਾਉਂਦੇ। ਪਰ ਯਿਸੂ ਨੇ ਕਿਵੇਂ ਸਮਝਾਇਆ ਕਿ ਭਰਾ ਨਾਲ ਸ਼ਾਂਤੀ ਬਣਾਈ ਰੱਖਣ ਅਤੇ ਪਰਮੇਸ਼ੁਰ ਨੂੰ ਮਨਜ਼ੂਰਯੋਗ ਭਗਤੀ ਦੇਣ ਵਿਚ ਕੀ ਤਅੱਲਕ ਹੈ?