Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

“ਕਦੇ ਚਿੰਤਾ ਨਾ ਕਰੋ”

“ਕਦੇ ਚਿੰਤਾ ਨਾ ਕਰੋ”

ਪੁਰਾਣੇ ਸਮੇਂ ਵਿਚ ਯਹੋਵਾਹ ਨੇ ਗ਼ਰੀਬ ਇਜ਼ਰਾਈਲੀਆਂ ਦੀ ਮਦਦ ਕੀਤੀ। ਅੱਜ ਉਹ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਸੇਵਕਾਂ ਦੀ ਮਦਦ ਕਰਦਾ ਹੈ ਜੋ ਗ਼ਰੀਬ ਹਨ?

  • ਉਸ ਨੇ ਉਨ੍ਹਾਂ ਸਿਖਾਇਆ ਕਿ ਉਹ ਪੈਸੇ ਪਿੱਛੇ ਨਾ ਭੱਜਣ। —ਲੂਕਾ 12:15; 1 ਤਿਮੋ 6:6-8

  • ਉਸ ਨੇ ਉਨ੍ਹਾਂ ਨੂੰ ਇੱਜ਼ਤ ਨਾਲ ਜੀਉਣਾ ਸਿਖਾਇਆ।—ਅੱਯੂ 34:19

  • ਉਸ ਨੇ ਉਨ੍ਹਾਂ ਨੂੰ ਮਿਹਨਤ ਕਰਨੀ ਅਤੇ ਬੁਰੀਆਂ ਆਦਤਾਂ ਤੋਂ ਬਚ ਕੇ ਰਹਿਣਾ ਸਿਖਾਇਆ।—ਕਹਾ 14:23; 20:1; 2 ਕੁਰਿੰ 7:1

  • ਉਸ ਨੇ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦਾ ਇਕ ਪਰਿਵਾਰ ਦਿੱਤਾ ਜੋ ਉਨ੍ਹਾਂ ਦਾ ਖ਼ਿਆਲ ਰੱਖਦਾ ਹੈ।—ਯੂਹੰ 13:35; 1 ਯੂਹੰ 3:17, 18

  • ਉਸ ਨੇ ਉਨ੍ਹਾਂ ਨੂੰ ਉਮੀਦ ਦਿੱਤੀ ਹੈ ਕਿ ਭਵਿੱਖ ਵਿਚ ਉਨ੍ਹਾਂ ਨੂੰ ਗ਼ਰੀਬੀ ਤੋਂ ਛੁਟਕਾਰਾ ਮਿਲੇਗਾ।—ਜ਼ਬੂ 9:18; ਯਸਾ 65:21-23

ਭਾਵੇਂ ਸਾਡੇ ਹਾਲਾਤ ਜਿੰਨੇ ਮਰਜ਼ੀ ਖ਼ਰਾਬ ਹੋਣ, ਪਰ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ। (ਯਸਾ 30:15) ਜਦੋਂ ਤਕ ਅਸੀਂ ਯਹੋਵਾਹ ਦੇ ਰਾਜ ਨੂੰ ਪਹਿਲੀ ਥਾਂ ਦੇਵਾਂਗੇ, ਉਦੋਂ ਤਕ ਉਹ ਸਾਡੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਕਰਦਾ ਰਹੇਗਾ।—ਮੱਤੀ 6:31-33.

ਪਿਆਰ ਕਦੇ ਖ਼ਤਮ ਨਹੀਂ ਹੁੰਦਾ . . . ਗ਼ਰੀਬੀ ਦੇ ਬਾਵਜੂਦਕਾਂਗੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਵੱਡੇ ਸੰਮੇਲਨ ਵਾਲੇ ਇਲਾਕੇ ਵਿਚ ਰਹਿਣ ਵਾਲੇ ਭੈਣ-ਭਰਾ ਦੂਰੋਂ ਆਏ ਭੈਣਾਂ-ਭਰਾਵਾਂ ਲਈ ਕੀ-ਕੀ ਕਰਦੇ ਹਨ?

  • ਇਸ ਵੀਡੀਓ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਗ਼ਰੀਬ ਭੈਣਾਂ-ਭਰਾਵਾਂ ਦਾ ਖ਼ਿਆਲ ਰੱਖਦਾ ਹੈ?

  • ਭਾਵੇਂ ਅਸੀਂ ਗ਼ਰੀਬ ਹਾਂ ਜਾਂ ਅਮੀਰ, ਫਿਰ ਵੀ ਅਸੀਂ ਯਹੋਵਾਹ ਵਾਂਗ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?