ਪ੍ਰਚਾਰ ਵਿਚ ਮਾਹਰ ਬਣੋ | ਪ੍ਰਚਾਰ ਵਿਚ ਆਪਣੀ ਖ਼ੁਸ਼ੀ ਵਧਾਓ
ਦਿਲ ਤਕ ਪਹੁੰਚੋ
ਯਹੋਵਾਹ ਚਾਹੁੰਦਾ ਹੈ ਕਿ ਇਨਸਾਨ ਉਸ ਦਾ ਕਹਿਣਾ ਦਿਲੋਂ ਮੰਨਣ। (ਕਹਾ 3:1) ਇਸ ਲਈ ਦੂਜਿਆਂ ਨੂੰ ਸਿਖਾਉਂਦੇ ਵੇਲੇ ਸਾਨੂੰ ਉਨ੍ਹਾਂ ਦੇ ਦਿਲ ਤਕ ਪਹੁੰਚਣਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਆਪਣੇ ਵਿਦਿਆਰਥੀ ਨੂੰ ਸਿਰਫ਼ ਬਾਈਬਲ ਦੀਆਂ ਸੱਚਾਈਆਂ ਹੀ ਨਾ ਸਿਖਾਓ, ਸਗੋਂ ਉਸ ਦੀ ਇਹ ਵੀ ਸਮਝਣ ਵਿਚ ਮਦਦ ਕਰੋ ਕਿ ਇਨ੍ਹਾਂ ਸੱਚਾਈਆਂ ਮੁਤਾਬਕ ਉਸ ਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਉਹ ਯਹੋਵਾਹ ਨਾਲ ਵਧੀਆ ਰਿਸ਼ਤਾ ਕਾਇਮ ਕਰ ਸਕੇ। ਨਾਲੇ ਉਸ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਬਾਈਬਲ ਦੇ ਮਿਆਰਾਂ ਤੋਂ ਪਰਮੇਸ਼ੁਰ ਦਾ ਪਿਆਰ, ਭਲਾਈ ਅਤੇ ਧਾਰਮਿਕਤਾ ਕਿਵੇਂ ਝਲਕਦੀ ਹੈ। ਸਮਝਦਾਰੀ ਨਾਲ ਉਸ ਤੋਂ ਸਵਾਲ ਪੁੱਛੋ ਕਿ ਉਹ ਸਿੱਖੀਆਂ ਗੱਲਾਂ ਬਾਰੇ ਕੀ ਸੋਚਦਾ ਹੈ। ਉਸ ਦੀ ਇਹ ਸੋਚਣ ਵਿਚ ਮਦਦ ਕਰੋ ਕਿ ਕਿਸੇ ਮਾੜੀ ਆਦਤ ਨੂੰ ਛੱਡਣ ਜਾਂ ਆਪਣੇ ਗ਼ਲਤ ਰਵੱਈਏ ਨੂੰ ਬਦਲਣ ਕਰਕੇ ਉਸ ਨੂੰ ਕੀ ਫ਼ਾਇਦੇ ਹੋਣਗੇ। ਜਦੋਂ ਤੁਸੀਂ ਦੇਖੋਗੇ ਕਿ ਤੁਹਾਡਾ ਵਿਦਿਆਰਥੀ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਹੈ, ਤਾਂ ਤੁਹਾਡੀ ਖ਼ੁਸ਼ੀ ਵਧੇਗੀ।
ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ—ਆਪਣੇ ਹੁਨਰ ਨਿਖਾਰੋ—ਦਿਲ ਤਕ ਪਹੁੰਚੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਨੀਤਾ ਨੇ ਗ੍ਰੇਸ ਤੋਂ ਕਿਉਂ ਪੁੱਛਿਆ: “ਅਸੀਂ ਜੋ ਗੱਲ ਕੀਤੀ ਸੀ, ਤੂੰ ਉਸ ਬਾਰੇ ਹੋਰ ਸੋਚਿਆ?”
-
ਨੀਤਾ ਨੇ ਗ੍ਰੇਸ ਦੀ ਇਹ ਸਮਝਣ ਵਿਚ ਕਿਵੇਂ ਮਦਦ ਕੀਤੀ ਕਿ ਬਾਈਬਲ ਦੇ ਮਿਆਰਾਂ ਤੋਂ ਯਹੋਵਾਹ ਦੇ ਪਿਆਰ ਦਾ ਸਬੂਤ ਮਿਲਦਾ ਹੈ?
-
ਨੀਤਾ ਨੇ ਕਿਵੇਂ ਤਰਕ ਕਰ ਕੇ ਗ੍ਰੇਸ ਨੂੰ ਸਮਝਾਇਆ ਕਿ ਉਹ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਦਿਖਾ ਸਕਦੀ ਹੈ?