ਸਾਡੀ ਮਸੀਹੀ ਜ਼ਿੰਦਗੀ
ਸਿਆਣੀ ਉਮਰ ਦੀਆਂ ਭੈਣਾਂ ਨੂੰ ਮਾਵਾਂ ਸਮਝੋ ਅਤੇ ਛੋਟੀਆਂ ਕੁੜੀਆਂ ਨੂੰ ਭੈਣਾਂ
ਬਾਈਬਲ ਦੱਸਦੀ ਹੈ ਕਿ ਸਿਆਣੀ ਉਮਰ ਦੇ ਮਸੀਹੀਆਂ ਨੂੰ ਮਾਂ-ਪਿਓ ਸਮਝੋ ਅਤੇ ਜਵਾਨ ਮਸੀਹੀਆਂ ਨੂੰ ਆਪਣੇ ਭੈਣ-ਭਰਾ। (1 ਤਿਮੋਥਿਉਸ 5:1, 2 ਪੜ੍ਹੋ।) ਖ਼ਾਸ ਕਰਕੇ ਭਰਾਵਾਂ ਨੂੰ ਭੈਣਾਂ ਨਾਲ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ।
ਇਕ ਭਰਾ ਨੂੰ ਕਿਸੇ ਵੀ ਭੈਣ ਨਾਲ ਫਲਰਟ ਨਹੀਂ ਕਰਨਾ ਚਾਹੀਦਾ ਹੈ ਜਾਂ ਗ਼ਲਤ ਇਰਾਦੇ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ। ਜਾਂ ਭਰਾ ਨੂੰ ਕਿਸੇ ਵੀ ਭੈਣ ਨਾਲ ਇਸ ਤਰ੍ਹਾਂ ਪੇਸ਼ ਨਹੀਂ ਆਉਣਾ ਚਾਹੀਦਾ ਜਿਸ ਕਰਕੇ ਉਸ ਨੂੰ ਬੁਰਾ ਲੱਗੇ। (ਅੱਯੂ 31:1) ਇਕ ਕੁਆਰੇ ਭਰਾ ਨੂੰ ਕਦੀ ਵੀ ਕਿਸੇ ਕੁਆਰੀ ਭੈਣ ਨਾਲ ਇਸ ਤਰ੍ਹਾਂ ਪੇਸ਼ ਨਹੀਂ ਆਉਣਾ ਚਾਹੀਦਾ ਕਿ ਭੈਣ ਨੂੰ ਗ਼ਲਤਫ਼ਹਿਮੀ ਹੋ ਜਾਵੇ ਕਿ ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ।
ਜੇ ਭੈਣਾਂ ਆਦਰ ਨਾਲ ਬਜ਼ੁਰਗਾਂ ਤੋਂ ਕੁਝ ਪੁੱਛਦੀਆਂ ਹਨ ਜਾਂ ਅਜਿਹੀ ਗੱਲ ਦਾ ਜ਼ਿਕਰ ਕਰਦੀਆਂ ਹਨ ਜਿਸ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ, ਤਾਂ ਬਜ਼ੁਰਗਾਂ ਨੂੰ ਉਨ੍ਹਾਂ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਬਜ਼ੁਰਗਾਂ ਨੂੰ ਖ਼ਾਸ ਕਰਕੇ ਵਿਧਵਾ ਭੈਣਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।—ਰੂਥ 2:8, 9.
ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਂਦੇ ਰਹੋ—ਵਿਧਵਾਵਾਂ ਅਤੇ ਯਤੀਮਾਂ ਨੂੰ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਮੰਡਲੀ ਦੇ ਭੈਣਾਂ-ਭਰਾਵਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਭੈਣ ਮਾਯੰਟ ਦੀ ਕਿਵੇਂ ਮਦਦ ਕੀਤੀ?
-
ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਪਿੰਡ ਦੇ ਲੋਕਾਂ ਨੂੰ ਕਿਵੇਂ ਲੱਗਾ?
-
ਭੈਣਾਂ-ਭਰਾਵਾਂ ਦੇ ਪਿਆਰ ਤੋਂ ਭੈਣ ਮਾਯੰਟ ਦੀਆਂ ਕੁੜੀਆਂ ਨੂੰ ਕਿਵੇਂ ਹੌਸਲਾ ਮਿਲਿਆ?
ਤੁਸੀਂ ਆਪਣੀ ਮੰਡਲੀ ਦੀਆਂ ਭੈਣਾਂ ਲਈ ਕੀ-ਕੀ ਕਰ ਸਕਦੇ ਹੋ?