ਸਾਡੀ ਮਸੀਹੀ ਜ਼ਿੰਦਗੀ | ਨਵੇਂ ਸੇਵਾ ਸਾਲ ਲਈ ਟੀਚੇ ਰੱਖੋ
ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਕਰਨ ਵਿਚ ਹਿੱਸਾ ਲਓ
ਯਹੋਵਾਹ ਦੀ ਭਗਤੀ ਲਈ ਇਮਾਰਤਾਂ ਦੀ ਉਸਾਰੀ ਕਰਨੀ ਵੀ ਪਵਿੱਤਰ ਸੇਵਾ ਹੈ। (ਕੂਚ 36:1) ਕੀ ਤੁਸੀਂ ਵੀ ਸਮੇਂ-ਸਮੇਂ ʼਤੇ ਆਪਣੇ ਇਲਾਕੇ ਵਿਚ ਹੋਣ ਵਾਲੇ ਉਸਾਰੀ ਦੇ ਕੰਮਾਂ ਵਿਚ ਹੱਥ ਵਟਾਉਣਾ ਚਾਹੋਗੇ? ਤਾਂ ਫਿਰ ਕਿਉਂ ਨਾ ਤੁਸੀਂ ਸਥਾਨਕ ਡੀਜ਼ਾਈਨ⁄ਉਸਾਰੀ ਦਾ ਫਾਰਮ (Local Design/Construction Application [DC-50] ਭਰੋ। ਜਾਂ ਕੀ ਤੁਸੀਂ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਕੁਝ ਹਫ਼ਤਿਆਂ ਜਾਂ ਮਹੀਨਿਆਂ ਲਈ ਉਸਾਰੀ ਦੇ ਕੰਮਾਂ ਵਿਚ ਹੱਥ ਵਟਾਉਣਾ ਚਾਹੁੰਦੇ ਹੋ? ਜੇ ਹਾਂ, ਤਾਂ ਤੁਸੀਂ ਵਾਲੰਟੀਅਰ ਪ੍ਰੋਗ੍ਰਾਮ ਦਾ ਫਾਰਮ (Application for Volunteer Program [A-19]) ਭਰ ਸਕਦੇ ਹੋ। ਉਸਾਰੀ ਦੇ ਕੰਮਾਂ ਵਿਚ ਹੱਥ ਵਟਾਉਣ ਲਈ ਇਸ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਨਹੀਂ ਹੈ।—ਨਹ. 2:1, 4, 5.
ਨਿਹਚਾ ਕਰਕੇ ਕਿਸੇ ਹੋਰ ਤਰੀਕੇ ਨਾਲ ਸੇਵਾ ਕਰੋ—ਉਸਾਰੀ ਕੰਮ ਵਿਚ ਹਿੱਸਾ ਲਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਸਾਰਾਹ ਨੂੰ ਕਿਹੜੀ ਗੱਲ ਦੀ ਚਿੰਤਾ ਸੀ? ਉਸ ਦੀ ਚਿੰਤਾ ਕਿਵੇਂ ਦੂਰ ਹੋਈ?