ਰੱਬ ਦਾ ਬਚਨ ਖ਼ਜ਼ਾਨਾ ਹੈ
ਉਨ੍ਹਾਂ ਨੇ ਜੀ-ਜਾਨ ਲਾ ਕੇ ਉਸਾਰੀ ਦਾ ਕੰਮ ਕੀਤਾ
ਸੁਲੇਮਾਨ ਨੇ ਮੰਦਰ ਬਣਾਉਣ ਲਈ ਸਭ ਤੋਂ ਵਧੀਆ ਸਾਮਾਨ ਦੀ ਵਰਤੋਂ ਕੀਤੀ (1 ਰਾਜ 5:6, 17; w11 2/1 15)
ਬਹੁਤ ਸਾਰੇ ਲੋਕਾਂ ਨੇ ਇਸ ਕੰਮ ਵਿਚ ਹੱਥ ਵਟਾਇਆ (1 ਰਾਜ 5:13-16; it-1 424; it-2 1077 ਪੈਰਾ 1)
ਸੁਲੇਮਾਨ ਅਤੇ ਉਸ ਦੇ ਲੋਕਾਂ ਨੇ ਮੰਦਰ ਦਾ ਕੰਮ ਪੂਰਾ ਕਰਨ ਲਈ ਸੱਤ ਸਾਲ ਸਖ਼ਤ ਮਿਹਨਤ ਕੀਤੀ (1 ਰਾਜ 6:38; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)
ਯਹੋਵਾਹ ਨਾਲ ਦਿਲੋਂ ਪਿਆਰ ਹੋਣ ਕਰਕੇ ਸੁਲੇਮਾਨ ਅਤੇ ਉਸ ਦੇ ਲੋਕ ਯਹੋਵਾਹ ਦੀ ਮਹਿਮਾ ਲਈ ਸ਼ਾਨਦਾਰ ਮੰਦਰ ਬਣਾ ਸਕੇ। ਪਰ ਦੁੱਖ ਦੀ ਗੱਲ ਹੈ ਕਿ ਉਸ ਤੋਂ ਬਾਅਦ ਦੀਆਂ ਪੀੜ੍ਹੀਆਂ ਵਿਚ ਯਹੋਵਾਹ ਦੀ ਭਗਤੀ ਲਈ ਇੰਨਾ ਜੋਸ਼ ਨਹੀਂ ਸੀ। ਉਨ੍ਹਾਂ ਨੇ ਮੰਦਰ ਦੀ ਸਾਂਭ-ਸੰਭਾਲ ਨਹੀਂ ਕੀਤੀ ਜਿਸ ਕਰਕੇ ਮੰਦਰ ਤਬਾਹ ਹੋ ਗਿਆ।
ਖ਼ੁਦ ਨੂੰ ਪੁੱਛੋ, ‘ਮੈਂ ਯਹੋਵਾਹ ਦੀ ਭਗਤੀ ਲਈ ਆਪਣਾ ਜੋਸ਼ ਕਿਵੇਂ ਬਣਾਈ ਰੱਖ ਸਕਦਾ ਹਾਂ?’