ਰੱਬ ਦਾ ਬਚਨ ਖ਼ਜ਼ਾਨਾ ਹੈ
ਤੁਸੀਂ ਯਹੋਵਾਹ ਨੂੰ ਜੋ ਦਿੰਦੇ ਹੋ, ਕੀ ਉਹ ਅਸਲ ਵਿਚ ਬਲੀਦਾਨ ਹੈ?
ਦਾਊਦ ਨੂੰ ਅਰਵਨਾਹ ਦੇ ਪਿੜ ਵਿਚ ਇਕ ਵੇਦੀ ਬਣਾਉਣ ਲਈ ਕਿਹਾ ਗਿਆ ਸੀ (2 ਸਮੂ 24:18)
ਅਰਵਨਾਹ ਦਾਊਦ ਨੂੰ ਆਪਣੀ ਜ਼ਮੀਨ ਅਤੇ ਬਲ਼ੀ ਲਈ ਜਾਨਵਰ ਦੇਣੇ ਚਾਹੁੰਦਾ ਸੀ (2 ਸਮੂ 24:21-23)
ਪਰ ਦਾਊਦ ਜੋ ਵੀ ਬਲ਼ੀਆਂ ਚੜ੍ਹਾਉਣਾ ਚਾਹੁੰਦਾ ਸੀ, ਉਹ ਉਨ੍ਹਾਂ ਦੀ ਕੀਮਤ ਦਿੱਤੇ ਬਿਨਾਂ ਨਹੀਂ ਚੜ੍ਹਾਉਣਾ ਚਾਹੁੰਦਾ ਸੀ (2 ਸਮੂ 24:24, 25; it-1 146)
ਜਦੋਂ ਅਸੀਂ ਯਹੋਵਾਹ ਦੀ ਸੇਵਾ ਵਿਚ ਕੁਰਬਾਨੀਆਂ ਕਰਦੇ ਹਾਂ, ਤਾਂ ਉਸ ਨੂੰ ਖ਼ੁਸ਼ੀ ਹੁੰਦੀ ਹੈ, ਜਿਵੇਂ ਕਿ ਆਪਣਾ ਸਮਾਂ, ਤਾਕਤ ਅਤੇ ਸਾਧਨਾਂ ਨੂੰ ਉਸ ਦੀ ਸੇਵਾ ਵਿਚ ਵਰਤਣਾ। (w12 1/15 18 ਪੈਰਾ 8) ਤੁਸੀਂ ਜ਼ਿਆਦਾ ‘ਉਸਤਤ ਦੇ ਬਲੀਦਾਨ ਚੜ੍ਹਾਉਣ’ ਲਈ ਕਿਹੜੇ ਟੀਚੇ ਰੱਖ ਸਕਦੇ ਹੋ?—ਇਬ 13:15.