ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਜਵਾਬ ਵੱਲ ਧਿਆਨ ਦਿੰਦੇ ਹੋ?
ਬਾਈਬਲ ਵਿਚ ਅਜਿਹੀਆਂ ਪ੍ਰਾਰਥਨਾਵਾਂ ਦਰਜ ਹਨ ਜਿਨ੍ਹਾਂ ਦੇ ਜਵਾਬ ਯਹੋਵਾਹ ਨੇ ਦਿੱਤੇ ਸਨ। ਜਦੋਂ ਪਰਮੇਸ਼ੁਰ ਦੇ ਸੇਵਕਾਂ ਨੇ ਦੇਖਿਆ ਕਿ ਯਹੋਵਾਹ ਨੇ ਕਿਵੇਂ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਸੁਣਿਆ ਅਤੇ ਉਨ੍ਹਾਂ ਦੀ ਮਦਦ ਕੀਤੀ, ਤਾਂ ਉਨ੍ਹਾਂ ਦੀ ਨਿਹਚਾ ਜ਼ਰੂਰ ਪੱਕੀ ਹੋਈ ਹੋਣੀ। ਬਿਲਕੁਲ ਇਸੇ ਤਰ੍ਹਾਂ ਜੇ ਅਸੀਂ ਵੀ ਆਪਣੀ ਪਰੇਸ਼ਾਨੀ ਬਾਰੇ ਯਹੋਵਾਹ ਨੂੰ ਸਾਫ਼-ਸਾਫ਼ ਦੱਸਦੇ ਹਾਂ, ਤਾਂ ਅਸੀਂ ਦੇਖ ਸਕਾਂਗੇ ਕਿ ਉਹ ਕਿਵੇਂ ਸਾਨੂੰ ਜਵਾਬ ਦਿੰਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ਾਇਦ ਸਾਡੀ ਪ੍ਰਾਰਥਨਾ ਦਾ ਜਵਾਬ ਸਾਡੀ ਸੋਚ ਜਾਂ ਬੇਨਤੀ ਮੁਤਾਬਕ ਨਾ ਹੋਵੇ। (2 ਕੁਰਿੰ 12:7-9; ਅਫ਼ 3:20) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਸ਼ਾਇਦ ਕਿਵੇਂ ਦੇਵੇ?
-
ਮੁਸ਼ਕਲ ਸਹਿਣ ਲਈ ਸਾਨੂੰ ਸਰੀਰਕ ਤੇ ਮਾਨਸਿਕ ਤਾਕਤ ਦਿੰਦਾ ਹੈ ਅਤੇ ਸਾਡੀ ਨਿਹਚਾ ਪੱਕੀ ਕਰਦਾ ਹੈ।—ਫ਼ਿਲਿ 4:13
-
ਚੰਗੇ ਫ਼ੈਸਲੇ ਲੈਣ ਲਈ ਸਾਨੂੰ ਬੁੱਧ ਦਿੰਦਾ ਹੈ।—ਯਾਕੂ 1:5
-
ਸਾਡੇ ਅੰਦਰ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਅਤੇ ਸਾਨੂੰ ਤਾਕਤ ਦਿੰਦਾ ਹੈ।—ਫ਼ਿਲਿ 2:13
-
ਪਰੇਸ਼ਾਨ ਹੋਣ ਤੇ ਸਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ।—ਫ਼ਿਲਿ 4:6, 7
-
ਦੂਸਰਿਆਂ ਰਾਹੀਂ ਸਾਡਾ ਹੌਸਲਾ ਵਧਾਉਂਦਾ ਅਤੇ ਲੋੜਾਂ ਪੂਰੀਆਂ ਕਰਦਾ ਹੈ।—1 ਯੂਹੰ 3:17, 18
-
ਉਨ੍ਹਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ।—ਰਸੂ 12:5, 11
ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਜੇ ਸਿਹਤ ਸਮੱਸਿਆ ਕਰਕੇ ਅਸੀਂ ਜ਼ਿਆਦਾ ਨਹੀਂ ਕਰ ਪਾਉਂਦੇ, ਤਾਂ ਸਾਨੂੰ ਭਰਾ ਤਾਕੇਸ਼ੀ ਸ਼ਿਮੀਜ਼ੂ ਦੇ ਤਜਰਬੇ ਤੋਂ ਕਿਵੇਂ ਹਿੰਮਤ ਮਿਲ ਸਕਦੀ ਹੈ?
-
ਅਸੀਂ ਭਰਾ ਸ਼ਿਮੀਜ਼ੂ ਵਾਂਗ ਕੀ-ਕੀ ਕਰ ਸਕਦੇ ਹਾਂ?