ਰੱਬ ਦਾ ਬਚਨ ਖ਼ਜ਼ਾਨਾ ਹੈ
ਸੁਲੇਮਾਨ ਨੇ ਨਿਮਰਤਾ ਨਾਲ ਦਿਲੋਂ ਪ੍ਰਾਰਥਨਾ ਕੀਤੀ
ਮੰਦਰ ਦੇ ਉਦਘਾਟਨ ਵੇਲੇ ਸੁਲੇਮਾਨ ਨੇ ਸਾਰੇ ਲੋਕਾਂ ਸਾਮ੍ਹਣੇ ਦਿਲੋਂ ਪ੍ਰਾਰਥਨਾ ਕੀਤੀ (1 ਰਾਜ 8:22; w09 11/15 9 ਪੈਰੇ 9-10)
ਸੁਲੇਮਾਨ ਨੇ ਯਹੋਵਾਹ ਦੀ ਮਹਿਮਾ ਕੀਤੀ ਅਤੇ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਿਆ (1 ਰਾਜ 8:23, 24)
ਸੁਲੇਮਾਨ ਨੇ ਨਿਮਰਤਾ ਨਾਲ ਪ੍ਰਾਰਥਨਾ ਕੀਤੀ (1 ਰਾਜ 8:27; w99 1/1 28 ਪੈਰੇ 7-8)
ਸੁਲੇਮਾਨ ਦੀ ਪ੍ਰਾਰਥਨਾ ਸਾਰਿਆਂ ਲਈ ਇਕ ਵਧੀਆ ਮਿਸਾਲ ਹੈ, ਖ਼ਾਸ ਕਰਕੇ ਉਨ੍ਹਾਂ ਲਈ ਜੋ ਦੂਜਿਆਂ ਸਾਮ੍ਹਣੇ ਪ੍ਰਾਰਥਨਾ ਕਰਦੇ ਹਨ। ਪ੍ਰਾਰਥਨਾ ਕਰਦਿਆਂ ਸਾਡਾ ਧਿਆਨ ਇਸ ਗੱਲ ਵੱਲ ਹੋਣਾ ਚਾਹੀਦਾ ਕਿ ਯਹੋਵਾਹ ਨੂੰ ਕਿਵੇਂ ਲੱਗੇਗਾ, ਨਾ ਕਿ ਲੋਕਾਂ ਨੂੰ।