ਸਾਡੀ ਮਸੀਹੀ ਜ਼ਿੰਦਗੀ | ਨਵੇਂ ਸੇਵਾ ਸਾਲ ਲਈ ਟੀਚੇ ਰੱਖੋ
ਪਾਇਨੀਅਰਿੰਗ
ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖ ਕੇ ਅਸੀਂ ਆਪਣੀ ਤਾਕਤ ਸਹੀ ਕੰਮਾਂ ਵਿਚ ਲਾਉਂਦੇ ਹਾਂ। (1 ਕੁਰਿੰ 9:26) ਟੀਚੇ ਰੱਖ ਕੇ ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ ਰਹੇ ਹੋਵਾਂਗੇ ਕਿਉਂਕਿ ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। (ਅਫ਼ 5:15, 16) ਕਿਉਂ ਨਾ ਆਪਣੀ ਪਰਿਵਾਰਕ ਸਟੱਡੀ ਦੌਰਾਨ ਆਉਣ ਵਾਲੇ ਸੇਵਾ ਸਾਲ ਲਈ ਟੀਚੇ ਰੱਖੋ? ਤੁਹਾਡੀ ਮਦਦ ਵਾਸਤੇ ਇਸ ਸਭਾ ਪੁਸਤਿਕਾ ਵਿਚ ਲੇਖ ਦਿੱਤੇ ਗਏ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਟੀਚਿਆਂ ਬਾਰੇ ਦੱਸਿਆ ਗਿਆ ਹੈ। ਤੁਸੀਂ ਪ੍ਰਾਰਥਨਾ ਕਰ ਕੇ ਇਨ੍ਹਾਂ ਟੀਚਿਆਂ ʼਤੇ ਸੋਚ-ਵਿਚਾਰ ਕਰ ਸਕਦੇ ਹੋ।—ਯਾਕੂ 1:5.
ਉਦਾਹਰਣ ਲਈ, ਕੀ ਪੂਰਾ ਪਰਿਵਾਰ ਮਿਲ ਕੇ ਘੱਟੋ-ਘੱਟ ਇਕ ਮੈਂਬਰ ਦੀ ਰੈਗੂਲਰ ਪਾਇਨੀਅਰਿੰਗ ਕਰਨ ਵਿਚ ਮਦਦ ਕਰ ਸਕਦਾ ਹੈ? ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਘੰਟੇ ਪੂਰੇ ਨਹੀਂ ਕਰ ਸਕੋਗੇ, ਤਾਂ ਕਿਉਂ ਨਾ ਇਕ ਅਜਿਹੇ ਪਾਇਨੀਅਰ ਨਾਲ ਗੱਲ ਕਰੋ ਜਿਸ ਦੇ ਹਾਲਾਤ ਤੁਹਾਡੇ ਵਰਗੇ ਹਨ। (ਕਹਾ 15:22) ਤੁਸੀਂ ਆਪਣੀ ਪਰਿਵਾਰਕ ਸਟੱਡੀ ਵਿਚ ਕਿਸੇ ਪਾਇਨੀਅਰ ਨੂੰ ਬੁਲਾ ਕੇ ਉਸ ਦੀ ਇੰਟਰਵਿਊ ਲੈ ਸਕਦੇ ਹੋ। ਫਿਰ ਸਮਾਂ-ਸਾਰਣੀ ਬਣਾਓ। ਜੇ ਤੁਸੀਂ ਪਹਿਲਾਂ ਰੈਗੂਲਰ ਪਾਇਨੀਅਰਿੰਗ ਕੀਤੀ ਸੀ, ਤਾਂ ਸੋਚੋ, ਕੀ ਹੁਣ ਤੁਹਾਡੇ ਹਾਲਾਤ ਤੁਹਾਨੂੰ ਪਾਇਨੀਅਰਿੰਗ ਕਰਨ ਦੀ ਇਜਾਜ਼ਤ ਦੇਣਗੇ?
ਕੀ ਤੁਹਾਡੇ ਪਰਿਵਾਰ ਵਿੱਚੋਂ ਕੋਈ ਜਣਾ ਇਕ ਜਾਂ ਇਕ ਤੋਂ ਵੀ ਜ਼ਿਆਦਾ ਮਹੀਨਿਆਂ ਲਈ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦਾ ਹੈ? ਜੇ ਤੁਸੀਂ ਜਲਦੀ ਥੱਕ ਜਾਂਦੇ ਹੋ, ਤਾਂ ਤੁਸੀਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਸਮਾਂ ਪ੍ਰਚਾਰ ਵਿਚ ਲਾ ਕੇ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ। ਜੇ ਤੁਸੀਂ ਸਕੂਲ ਜਾਂ ਕੰਮ ਕਰਕੇ ਹਫ਼ਤੇ ਦੌਰਾਨ ਪ੍ਰਚਾਰ ਵਿਚ ਨਹੀਂ ਜਾ ਸਕਦੇ, ਤਾਂ ਤੁਸੀਂ ਉਸ ਮਹੀਨੇ ਪਾਇਨੀਅਰਿੰਗ ਕਰ ਸਕਦੇ ਹੋ ਜਿਸ ਮਹੀਨੇ ਜ਼ਿਆਦਾ ਛੁੱਟੀਆਂ ਜਾਂ ਪੰਜ ਸ਼ਨੀ-ਐਤਵਾਰ ਹੁੰਦੇ ਹਨ। ਤੁਸੀਂ ਜਿਸ ਮਹੀਨੇ ਔਗਜ਼ੀਲਰੀ ਪਾਇਨੀਅਰਿੰਗ ਕਰਨਾ ਚਾਹੁੰਦੇ ਹੋ, ਉਸ ਮਹੀਨੇ ਤੁਸੀਂ ਕਲੰਡਰ ʼਤੇ ਲਿਖ ਸਕਦੇ ਹੋ ਕਿ ਤੁਸੀਂ ਕਿਹੜੇ ਦਿਨ ਕਿੰਨੇ ਘੰਟੇ ਪ੍ਰਚਾਰ ਕਰੋਗੇ।—ਕਹਾ 21:5.
ਦਲੇਰ ਬਣੋ . . . ਪਾਇਨੀਅਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਇਸ ਸਵਾਲ ਦਾ ਜਵਾਬ ਦਿਓ:
-
ਭੈਣ ਆਮੈਂਡ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਦੀ ਪਿਆਰ ਨਾਲ ਦੇਖ-ਭਾਲ ਕਰਦਾ ਹੈ ਜੋ ਪਾਇਨੀਅਰਿੰਗ ਕਰਨ ਲਈ ਕੁਰਬਾਨੀਆਂ ਕਰਦੇ ਹਨ?