ਰੱਬ ਦਾ ਬਚਨ ਖ਼ਜ਼ਾਨਾ ਹੈ
ਬੁੱਧ ਅਨਮੋਲ ਹੈ
ਸੁਲੇਮਾਨ ਨੇ ਯਹੋਵਾਹ ਤੋਂ ਬੁੱਧ ਮੰਗੀ (1 ਰਾਜ 3:7-9; w11 12/15 8 ਪੈਰੇ 4-6)
ਸੁਲੇਮਾਨ ਦੀ ਬੇਨਤੀ ਸੁਣ ਕੇ ਯਹੋਵਾਹ ਖ਼ੁਸ਼ ਹੋਇਆ (1 ਰਾਜ 3:10-13)
ਸੁਲੇਮਾਨ ਲਈ ਪਰਮੇਸ਼ੁਰੀ ਬੁੱਧ ਬਹੁਤ ਅਨਮੋਲ ਸੀ ਜਿਸ ਕਰਕੇ ਉਸ ਦੇ ਰਾਜ ਵਿਚ ਲੋਕ ਅਮਨ-ਚੈਨ ਨਾਲ ਵੱਸਦੇ ਸਨ (1 ਰਾਜ 4:25)
ਬੁੱਧੀਮਾਨ ਇਨਸਾਨ ਆਪਣੇ ਗਿਆਨ ਅਤੇ ਸਮਝ ਨੂੰ ਵਰਤ ਕੇ ਸਹੀ ਫ਼ੈਸਲੇ ਕਰਦਾ ਹੈ। ਬੁੱਧ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਅਨਮੋਲ ਹੈ। (ਕਹਾ 16:16) ਅਸੀਂ ਬੁੱਧ ਕਿਵੇਂ ਹਾਸਲ ਕਰ ਸਕਦੇ ਹਾਂ? ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ, ਉਸ ਦਾ ਡਰ ਰੱਖ ਕੇ, ਨਿਮਰ ਬਣ ਕੇ ਤੇ ਆਪਣੀਆਂ ਹੱਦਾਂ ਵਿਚ ਰਹਿ ਕੇ ਅਤੇ ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰ ਕੇ ਅਸੀਂ ਬੁੱਧ ਹਾਸਲ ਕਰ ਸਕਦੇ ਹਾਂ ।