Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਅਜ਼ਰਾ ਨੇ ਆਪਣੇ ਕੰਮਾਂ ਅਤੇ ਰਵੱਈਏ ਰਾਹੀਂ ਯਹੋਵਾਹ ਦੀ ਮਹਿਮਾ ਕੀਤੀ

ਅਜ਼ਰਾ ਨੇ ਆਪਣੇ ਕੰਮਾਂ ਅਤੇ ਰਵੱਈਏ ਰਾਹੀਂ ਯਹੋਵਾਹ ਦੀ ਮਹਿਮਾ ਕੀਤੀ

ਅਜ਼ਰਾ ਨੇ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਦਿਲ ʼਤੇ ਅਸਰ ਕਰਨ ਦਿੱਤਾ ਅਤੇ ਉਹ ਇਸ ਮੁਤਾਬਕ ਚੱਲਿਆ (ਅਜ਼ 7:10; w00 10/1 14 ਪੈਰਾ 8)

ਲੋਕ ਅਜ਼ਰਾ ਦੇ ਜ਼ਰੀਏ ਪਰਮੇਸ਼ੁਰ ਦੀ ਬੁੱਧ ਦੇਖ ਸਕੇ (ਅਜ਼ 7:25; si 75 ਪੈਰਾ 5)

ਉਸ ਨੇ ਖ਼ੁਦ ਨੂੰ ਯਹੋਵਾਹ ਅੱਗੇ ਨਿਮਰ ਕੀਤਾ, ਇਸ ਲਈ ਉਸ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੀ ਅਗਵਾਈ ਤੇ ਰਾਖੀ ਕਰੇਗਾ (ਅਜ਼ 8:21-23; w92 6/1 30)

ਅਜ਼ਰਾ ਨੇ ਦਿਖਾਇਆ ਕਿ ਉਸ ਕੋਲ ਪਰਮੇਸ਼ੁਰ ਦੀ ਬੁੱਧ ਸੀ, ਇਸ ਲਈ ਰਾਜੇ ਨੇ ਉਸ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ। ਅਜ਼ਰਾ ਵਾਂਗ ਅਸੀਂ ਵੀ ਆਪਣੇ ਕੰਮਾਂ ਅਤੇ ਰਵੱਈਏ ਰਾਹੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰ ਸਕਦੇ ਹਾਂ।

ਖ਼ੁਦ ਨੂੰ ਪੁੱਛੋ, ‘ਕੀ ਦੁਨੀਆਂ ਦੇ ਲੋਕ ਵੀ ਇਸ ਗੱਲ ਕਰਕੇ ਮੇਰਾ ਆਦਰ ਕਰਦੇ ਹਨ ਕਿ ਮੈਂ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਂਦਾ ਹਾਂ?’