ਸਾਡੀ ਮਸੀਹੀ ਜ਼ਿੰਦਗੀ
ਆਪਣੇ ਪਰਿਵਾਰ ਨੂੰ ਖ਼ੁਸ਼ਹਾਲ ਬਣਾਉਣ ਵਿਚ ਤੁਸੀਂ ਯੋਗਦਾਨ ਪਾ ਸਕਦੇ ਹੋ
ਯਹੋਵਾਹ ਚਾਹੁੰਦਾ ਹੈ ਕਿ ਸਾਰੇ ਪਰਿਵਾਰ ਖ਼ੁਸ਼ ਰਹਿਣ। (ਜ਼ਬੂ 127:3-5; ਉਪ 9:9; 11:9) ਪਰ ਹੋ ਸਕਦਾ ਹੈ ਕਿ ਦੁਨੀਆਂ ਦੀਆਂ ਪਰੇਸ਼ਾਨੀਆਂ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਗ਼ਲਤੀਆਂ ਕਰਕੇ ਪਰਿਵਾਰ ਵਿਚ ਖ਼ੁਸ਼ੀ ਨਾ ਰਹੇ। ਪਰਿਵਾਰ ਨੂੰ ਖ਼ੁਸ਼ਹਾਲ ਬਣਾਉਣ ਲਈ ਹਰ ਮੈਂਬਰ ਕਿਵੇਂ ਯੋਗਦਾਨ ਪਾ ਸਕਦਾ ਹੈ?
ਪਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਪਤਨੀ ਦੀ ਇੱਜ਼ਤ ਕਰੇ। (1 ਪਤ 3:7) ਉਹ ਉਸ ਨਾਲ ਸਮਾਂ ਬਿਤਾਉਂਦਾ ਹੈ। ਉਹ ਆਪਣੀ ਪਤਨੀ ਤੋਂ ਹੱਦੋਂ-ਵੱਧ ਉਮੀਦਾਂ ਨਹੀਂ ਰੱਖਦਾ। ਨਾਲੇ ਉਹ ਆਪਣੀ ਪਤਨੀ ਦੇ ਕੰਮਾਂ ਲਈ ਸ਼ੁਕਰਗੁਜ਼ਾਰੀ ਵੀ ਦਿਖਾਉਂਦਾ ਹੈ ਜੋ ਉਹ ਪੂਰੇ ਪਰਿਵਾਰ ਲਈ ਕਰਦੀ ਹੈ। (ਕੁਲੁ 3:15) ਉਹ ਆਪਣੀ ਪਤਨੀ ਨੂੰ ਪਿਆਰ ਜ਼ਾਹਰ ਕਰਦਾ ਹੈ ਅਤੇ ਉਸ ਦੀ ਤਾਰੀਫ਼ ਕਰਦਾ ਹੈ।—ਕਹਾ 31:28, 31.
ਪਤਨੀ ਵੀ ਹਮੇਸ਼ਾ ਆਪਣੇ ਪਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ। (ਕਹਾ 31:12) ਉਹ ਉਸ ਦੇ ਅਧੀਨ ਰਹਿੰਦੀ ਹੈ ਅਤੇ ਉਸ ਦਾ ਸਾਥ ਦਿੰਦੀ ਹੈ। (ਕੁਲੁ 3:18) ਉਹ ਆਪਣੇ ਪਤੀ ਨਾਲ ਪਿਆਰ ਨਾਲ ਗੱਲ ਕਰਦੀ ਹੈ ਅਤੇ ਦੂਜਿਆਂ ਕੋਲ ਉਸ ਬਾਰੇ ਚੰਗੀਆਂ ਗੱਲਾਂ ਕਰਦੀ ਹੈ।—ਕਹਾ 31:26.
ਮਾਪੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। (ਬਿਵ 6:6, 7) ਉਹ ਬੱਚਿਆਂ ਨੂੰ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ। (ਮੱਤੀ 3:17) ਉਹ ਆਪਣੇ ਬੱਚਿਆਂ ਨੂੰ ਪਿਆਰ ਅਤੇ ਸਮਝਦਾਰੀ ਨਾਲ ਅਨੁਸ਼ਾਸਨ ਵੀ ਦਿੰਦੇ ਹਨ।—ਅਫ਼ 6:4.
ਬੱਚੇ ਆਪਣੇ ਮਾਪਿਆਂ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਮੰਨਦੇ ਹਨ। (ਕਹਾ 23:22) ਉਹ ਆਪਣੇ ਮਾਪਿਆਂ ਨੂੰ ਦੱਸਦੇ ਹਨ ਕਿ ਉਹ ਕੀ ਸੋਚਦੇ ਅਤੇ ਕਿਵੇਂ ਮਹਿਸੂਸ ਕਰਦੇ ਹਨ। ਜਦੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਅਨੁਸ਼ਾਸਨ ਦਿੰਦੇ ਹਨ, ਤਾਂ ਉਹ ਆਦਰ ਦਿਖਾਉਂਦੇ ਹੋਏ ਅਨੁਸ਼ਾਸਨ ਕਬੂਲ ਕਰਦੇ ਹਨ।—ਕਹਾ 19:20.
ਆਪਣੇ ਪਰਿਵਾਰ ਵਿਚ ਖ਼ੁਸ਼ੀ ਲਿਆਓ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ:
ਪਰਿਵਾਰ ਦਾ ਹਰੇਕ ਮੈਂਬਰ ਕੀ ਕਰ ਸਕਦਾ ਹੈ ਤਾਂਕਿ ਪਰਿਵਾਰ ਵਿਚ ਖ਼ੁਸ਼ੀ ਹੋਵੇ?