ਸਾਡੀ ਮਸੀਹੀ ਜ਼ਿੰਦਗੀ
ਨਵੇਂ ਸੇਵਾ ਸਾਲ ਲਈ ਤੁਸੀਂ ਕਿਹੜੇ ਟੀਚੇ ਰੱਖੇ ਹਨ?
ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਲਈ ਅਤੇ ਉਸ ਦਾ ਦਿਲ ਖ਼ੁਸ਼ ਕਰਨ ਲਈ ਅਸੀਂ ਉਸ ਦੀ ਸੇਵਾ ਵਿਚ ਕੋਈ ਵੀ ਟੀਚਾ ਰੱਖ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਨ੍ਹਾਂ ਨੂੰ ਹਾਸਲ ਕਰਨ ਵਿਚ ਪੂਰੀ ਵਾਹ ਲਾਈਏ। ਇਨ੍ਹਾਂ ਟੀਚਿਆਂ ਨੂੰ ਹਾਸਲ ਕਰ ਕੇ ਅਸੀਂ ਸਮਝਦਾਰ ਮਸੀਹੀ ਬਣਦੇ ਹਾਂ ਅਤੇ ਇਨ੍ਹਾਂ ਨੂੰ ਹਾਸਲ ਕਰਨ ਵਿਚ ਅਸੀਂ ਜੋ ਸਮਾਂ ਤੇ ਤਾਕਤ ਲਾਉਂਦੇ ਹਾਂ, ਉਹ ਵਿਅਰਥ ਨਹੀਂ ਜਾਂਦਾ। (1 ਤਿਮੋ 4:15) ਸਾਨੂੰ ਆਪਣੇ ਟੀਚਿਆਂ ਵੱਲ ਕਿਉਂ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ? ਕਿਉਂਕਿ ਹਾਲਾਤ ਹਮੇਸ਼ਾ ਬਦਲਦੇ ਰਹਿੰਦੇ ਹਨ। ਜੋ ਟੀਚੇ ਅਸੀਂ ਪਹਿਲਾਂ ਰੱਖੇ ਸਨ, ਸ਼ਾਇਦ ਉਹ ਹੁਣ ਕਾਰਗਰ ਨਾ ਹੋਣ ਜਾਂ ਸ਼ਾਇਦ ਅਸੀਂ ਉਹ ਟੀਚਾ ਹਾਸਲ ਕਰ ਲਿਆ ਹੋਵੇ ਅਤੇ ਅੱਗੇ ਹੋਰ ਟੀਚੇ ਰੱਖਣ ਦੀ ਲੋੜ ਹੋਵੇ।
ਨਵੇਂ ਸੇਵਾ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਟੀਚਿਆਂ ਵੱਲ ਧਿਆਨ ਦੇਣਾ ਵਧੀਆ ਹੋਵੇਗਾ। ਕਿਉਂ ਨਾ ਤੁਸੀਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਇਨ੍ਹਾਂ ਬਾਰੇ ਚਰਚਾ ਕਰੋ ਤੇ ਆਪਣੇ ਅਤੇ ਆਪਣੇ ਪਰਿਵਾਰ ਲਈ ਕੁਝ ਟੀਚੇ ਰੱਖੋ।
ਤੁਸੀਂ ਹੇਠਾਂ ਲਿਖੀਆਂ ਗੱਲਾਂ ਲਈ ਕਿਹੜਾ ਟੀਚਾ ਰੱਖਿਆ ਹੈ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ?
ਬਾਈਬਲ ਪੜ੍ਹਨੀ, ਅਧਿਐਨ ਕਰਨਾ, ਮੀਟਿੰਗਾਂ ਵਿਚ ਹਾਜ਼ਰ ਹੋਣਾ ਅਤੇ ਜਵਾਬ ਦੇਣਾ।–w02 6/15 14-15 ਪੈਰੇ 14-15
ਪ੍ਰਚਾਰ ਕਰਨ।–w23.05 27 ਪੈਰੇ 4-5
ਮਸੀਹੀ ਗੁਣ।–w22.04 23 ਪੈਰੇ 5-6
ਹੋਰ ਟੀਚੇ: