Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਦੋਸਤ ਚੁਣਦਿਆਂ ਯਹੋਵਾਹ ਦੇ ਵਫ਼ਾਦਾਰ ਰਹੋ

ਦੋਸਤ ਚੁਣਦਿਆਂ ਯਹੋਵਾਹ ਦੇ ਵਫ਼ਾਦਾਰ ਰਹੋ

ਪਰਮੇਸ਼ੁਰ ਦੀ ਮੰਡਲੀ ਵਿਚ ਕੋਈ ਵੀ ਅੰਮੋਨੀ ਤੇ ਮੋਆਬੀ ਦਾਖ਼ਲ ਨਹੀਂ ਹੋ ਸਕਦਾ ਸੀ ਕਿਉਂਕਿ ਉਨ੍ਹਾਂ ਨੇ ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕੀਤਾ ਸੀ (ਨਹ 13:​1, 2; it-1 95 ਪੈਰਾ 5)

ਮਹਾਂ ਪੁਜਾਰੀ ਅਲਯਾਸ਼ੀਬ ਨੇ ਅੰਮੋਨੀਆਂ ਨੂੰ ਪਰਮੇਸ਼ੁਰ ਦੇ ਭਵਨ ਦਾ ਇਕ ਵੱਡਾ ਭੰਡਾਰ ਦੇ ਦਿੱਤਾ ਸੀ (ਨਹ 13:​4, 5; w13 8/15 4 ਪੈਰੇ 5-6)

ਅਲਯਾਸ਼ੀਬ ਨੇ ਪਰਮੇਸ਼ੁਰ ਦੇ ਦੁਸ਼ਮਣ ਲਈ ਜੋ ਪ੍ਰਬੰਧ ਕੀਤਾ ਸੀ, ਉਸ ਨੂੰ ਨਹਮਯਾਹ ਨੇ ਖ਼ਤਮ ਕਰ ਕੇ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਈ (ਨਹ 13:​7-9)

ਜੇ ਅਸੀਂ ਅਜਿਹੇ ਦੋਸਤ ਬਣਾਉਂਦੇ ਹਾਂ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਤਾਂ ਕੀ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ?–w96 3/1 24 ਪੈਰਾ 6.

ਖ਼ੁਦ ਨੂੰ ਪੁੱਛੋ, ‘ਮੈਂ ਜਿੱਦਾਂ ਦੇ ਦੋਸਤ ਚੁਣਦਾ ਹਾਂ, ਉਸ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?’