ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੇ ਅਟੱਲ ਪਿਆਰ ਦੀ ਰੀਸ ਕਰੋ
ਯਹੋਵਾਹ ਅਟੱਲ ਪਿਆਰ ਦੀ ਉੱਤਮ ਮਿਸਾਲ ਹੈ। (ਜ਼ਬੂ 103:11) ਇਹ ਪਿਆਰ ਨਾ ਤਾਂ ਇਕਦਮ ਪੈਦਾ ਹੁੰਦਾ ਹੈ ਤੇ ਨਾ ਹੀ ਇਕਦਮ ਖ਼ਤਮ ਹੁੰਦਾ ਹੈ, ਸਗੋਂ ਇਹ ਹਮੇਸ਼ਾ ਰਹਿੰਦਾ ਹੈ। ਨਾਲੇ ਜਿਸ ਨਾਲ ਅਟੱਲ ਪਿਆਰ ਕੀਤਾ ਜਾਂਦਾ ਹੈ, ਉਸ ਨਾਲ ਗਹਿਰਾ ਲਗਾਅ ਹੁੰਦਾ ਹੈ। ਯਹੋਵਾਹ ਨੇ ਇਜ਼ਰਾਈਲੀਆਂ ਲਈ ਕਈ ਤਰੀਕਿਆਂ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕੀਤਾ। ਉਸ ਨੇ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਅਤੇ ਵਾਅਦਾ ਕੀਤੇ ਦੇਸ਼ ਵਿਚ ਲਿਆਇਆ। (ਜ਼ਬੂ 105:42-44) ਉਹ ਆਪਣੇ ਲੋਕਾਂ ਲਈ ਲੜਿਆ ਅਤੇ ਉਸ ਨੇ ਵਾਰ-ਵਾਰ ਉਨ੍ਹਾਂ ਦੇ ਪਾਪਾਂ ਨੂੰ ਮਾਫ਼ ਕੀਤਾ। (ਜ਼ਬੂ 107:19, 20) ਜਦੋਂ ਅਸੀਂ ‘ਉਨ੍ਹਾਂ ਕੰਮਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰਾਂਗੇ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ,’ ਤਾਂ ਅਸੀਂ ਉਸ ਦੀ ਰੀਸ ਕਰਨ ਲਈ ਪ੍ਰੇਰਿਤ ਹੋਵਾਂਗੇ।—ਜ਼ਬੂ 107:43.
ਉਨ੍ਹਾਂ ਕੰਮਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰੋ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
-
ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਅਟੱਲ ਪਿਆਰ ਦਿਖਾ ਸਕਦੇ ਹਾਂ?
-
ਅਟੱਲ ਪਿਆਰ ਜ਼ਾਹਰ ਕਰਨ ਲਈ ਕੁਰਬਾਨੀਆਂ ਕਰਨੀਆਂ ਕਿਉਂ ਜ਼ਰੂਰੀ ਹਨ?